Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩
ਅਰਥ: (ਸਤਿਗੁਰਾਣ ਦੇ) ਦਸੋ ਹੀ ਸ਼ੁਭ ਸਰੂਪ ਇਜ਼ਕੇ ਜੋਤ ਦੇ ਪ੍ਰਕਾਸ਼ਕ ਹਨ, (ਜਗਤ ਵਿਚ
ਗ਼ੁਲਮ ਦਾ) ਹਨੇਰਾ ਤੇ (ਅਗਾਨ ਦਾ) ਡਾਢਾ ਗੁਬਾਰ (ਦੇਖਕੇ) ਆਪ ਨੇ ਸੁਹਣਾ
ਪ੍ਰਕਾਸ਼ ਕਰਨ ਦੀ ਚਾਹਨਾਂ (ਨਾਲ ਆਪਣੇ ਰਜ਼ਬੀ ਸੰਦੇਸ਼ੇ ਦਾ, ਅੁਪਦੇਸ਼ ਦਿਜ਼ਤਾ (ਜਿਸ
ਨਾਲ ਅਨੇਕਾਣ) ਮਰਦ ਤ੍ਰੀਮਤਾਂ ਸਿਜ਼ਖ ਬਣ ਗਏ।
(ਜਿਨ੍ਹਾਂ ਸਿਜ਼ਖਾਂ ਲ਼ ਆਪ ਨੇ) ਪ੍ਰਲੋਕ (ਵਿਚ ਸੁਖ ਪਾਅੁਣ ਲਈ) ਸਹਾਇਤਾ ਦੇ ਕੇ (ਅਜ਼ਗੇ ਦੇ
ਫਿਕਰ ਤੋਣ) ਅਸ਼ੋਕ ਕਰ ਦਿਜ਼ਤਾ, ਤੇ ਇਸ ਲੋਕ ਵਿਚ (ਜੋ) ਕੰਗਾਲ (ਸਨ, ਅੁਹਨਾਂ) ਲ਼
ਸਰਦਾਰ ਬਣਾ ਦਿਜ਼ਤਾ।
(ਐਸੇ ਪਿਆਰੇ) ਸਾਰੇ ਸਤਿਗੁਰਾਣ ਦੇ ਕਮਲਾਂ ਵਰਗੇ ਸੁਹਣੇ ਚਰਣਾਂ ਤੇ (ਸਚੇ) ਦਿਲੋਣ ਸਾਡੀ
ਨਮਸਕਾਰ ਹੋਵੇ।
ਹੋਰ ਅਰਥ: ੧. ਦਜ਼ਸੋ ਸਤਿਗੁਰੂ ਜੋ ਇਕੋ ਜੋਤੀ ਦੇ (ਦਸ) ਸ਼ੁਭ ਰੂਪ ਹਨ (ਓਦੋਣ) ਪ੍ਰਗਟ
ਹੋਏ (ਜਦ ਜਗ ਵਿਚ) ਬੜਾ ਅੰਧੇਰ ਤੇ ਗੁਬਾਰ ਸੀ।
੨. ਆਪ ਜਗਤ ਵਿਚ ਸ੍ਰੇਸ਼ਟ ਪ੍ਰਕਾਸ਼ ਕਰਨਾ ਚਾਹੁੰਦੇ ਸਨ (ਇਸ ਕਰਕੇ ਆਪ ਨੇ
ਆਪਣੇ ਰਜ਼ਬੀ ਸੰਦੇਸ਼ੇ ਦਾ) ਅੁਦੇਸ਼ ਦਿਜ਼ਤਾ (ਜਿਸ ਨਾਲ ਅਨੇਕਾਣ) ਮਰਦ ਤ੍ਰੀਮਤਾਂ ਸਿਜ਼ਖ
ਬਣ ਗਏ।
ਭਾਵ: ਪਿਛੇ ਕਵੀ ਜੀ ਨੇ ਦਸਾਂ ਸਤਿਗੁਰਾਣ ਦੇ ਵਖੋ ਵਜ਼ਖ ਮੰਗਲ ਕੀਤੇ ਹਨ, ਹੁਣ ਦਜ਼ਸਦੇ ਹਨ
ਕਿ ਅੁਜ਼ਪਰ ਜੋ ਪਵਿਜ਼ਤ੍ਰ ਦਸ ਨਾਮ ਸਤਿਗੁਰਾਣ ਦੇ ਕਹੇ ਹਨ ਏਹ ਨਾਮ ਭੀ ਦਸ ਹਨ,
ਸਰੂਪ ਭੀ ਦਸ ਹਨ, ਜਗਤ ਦੀ ਵਰਤੋਣ ਵਿਚ ਭੀ ਵਖੋ ਵਜ਼ਖ ਵਰਤਾਰੇ ਕਰਦੇ ਸਨ,
ਪਰ ਸਭ ਗੁਰੂ ਸਾਹਿਬਾਨ ਵਿਚ ਜੋਤੀ ਇਜ਼ਕੋ ਹੈਸੀ। ਇਹ ਓਹ ਪਰਮ ਗੂਢ ਗੁਰ
ਸਿਜ਼ਖੀ ਦਾ ਭੇਤ ਹੈ ਜੋ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਸਿਆ ਹੈ:-
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
ਤਥਾ ਦਸਮ ਸਤਿਗੁਰੂ ਜੀ ਦਾ ਅੁਚਾਰਤਿ ਸ੍ਰੀ ਮੁਖਵਾਕ:-
ਨਾਨਕ ਅੰਗਦ ਕੋ ਬਪੁ ਧਰਾ ॥
ਧਰਮ ਪ੍ਰਚੁਰਿ ਇਹ ਜਗ ਮੋ ਕਰਾ ॥
ਅਮਰਦਾਸੁ ਪੁਨਿ ਨਾਮੁ ਕਹਾਯੋ ॥
ਜਨ ਦੀਪਕ ਤੇ ਦੀਪ ਜਗਾਯੋ ॥੭॥
.........ਸ਼੍ਰੀ ਨਾਨਕ ਅੰਗਦਿ ਕਰਿ ਮਾਨਾ ॥
ਅੰਗਦ ਅਮਰ ਦਾਸ ਪਹਿਚਾਨਾ॥
ਅਮਰ ਦਾਸ ਰਾਮਦਾਸ ਕਹਾਯੋ ॥
ਸਾਧੁਨ ਲਖਾ ਮੂੜ ਨਹਿ ਪਾਯੋ ॥੯॥
ਭਿੰਨ ਭਿੰਨ ਸਭਹੂੰ ਕਰਿ ਜਾਨਾ ॥
ਏਕ ਰੂਪ ਕਿਨਹੂੰ ਪਹਿਚਾਨਾ ॥
ਜਿਨ ਜਾਨਾ ਤਿਨ ਹੀ ਸਿਧ ਪਾਈ ॥
ਬਿਨ ਸਮਝੇ ਸਿਧ ਹਾਥ ਨ ਆਈ ॥੧੦॥
।ਬਚਿਤ੍ਰ ਨਾਟਕ ਧਿ: ੫