Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੧
੪. ।ਢਾਕੇ ਬੁਲਾਕੀ ਦਾਸ ਦੀ ਮਾਤਾ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫
ਦੋਹਰਾ: ਸਤਿਗੁਰ ਕੀ ਮਰਗ਼ੀ ਲਈ, ਬਿਸ਼ਨ ਸਿੰਘ ਮਹਿਪਾਲ।
ਕਰੋ ਕੂਚ ਆਗੇ ਚਲੋ, ਲਖਹਿ ਮੁਹਿੰਮ ਬਿਸਾਲ ॥੧॥
ਚੌਪਈ: ਸ਼੍ਰੀ ਗੁਰ ਤੇਗ ਬਹਾਦਰ ਸੰਗ।
ਚਲੇ ਅਰੂਢਤਿ ਹੋਇ ਤੁਰੰਗ।
ਕੇਤਿਕ ਸਿਜ਼ਖ ਫਕੀਰਨਿ ਬ੍ਰਿੰਦ।
ਚਲੇ ਸੰਗ ਗੁਰੁ ਧਰੇ ਅਨਦ ॥੨॥
ਮਾਤ ਨਾਨਕੀ ਕੋ ਕਰਿ ਬੰਦਨ।
ਸ਼੍ਰੀ ਗੁਜਰੀ ਕੋ ਕਰਿ ਅਭਿਨਦਨ੧।
ਆਦਿ ਕ੍ਰਿਪਾਲ ਜੁ ਗੁਜਰੀ ਭ੍ਰਾਤਾ।
ਦੇ ਧੀਰਜ ਸਭਿ ਕੋ ਬਜ਼ਖਾਤਾ ॥੩॥
ਸੰਗਤਿ ਕੋ ਹਿਤ ਸੇਵਾ੨ ਕਹਿ ਕੈ।
ਸਭਿ ਪੁਰਿ ਖੁਸ਼ੀ ਕਰੀ ਸਿਖ ਲਹਿ ਕੈ।
ਚਲੇ ਅਗਾਰੀ ਸ਼੍ਰੀ ਗੁਰੁ ਧੀਰ।
ਸਾਥ ਨ੍ਰਿਪਤ ਅਰੁ ਸੈਨਾ ਭੀਰ ॥੪॥
ਚਾਲੇ ਸਨਮੁਖ ਦੇਸ਼ ਬੰਗਾਲੇ।
ਦੁੰਦਭਿ ਬਾਜੇ ਸ਼ਬਦ ਬਿਸਾਲੇ।
ਹੁਤੋ ਮੁੰਗੇਰ ਨਗਰ੩ ਇਕ ਭਾਰੇ।
ਬਸਹਿ ਬ੍ਰਿੰਦ ਨਰ ਗੰਗ ਕਿਨਾਰੇ ॥੫॥
ਸ਼੍ਰੀ ਸਤਿਗੁਰੁ ਤਹਿ ਅੁਤਰੇ ਜਾਇ।
ਸੰਗਤਿ ਸੁਨਿ ਆਈ ਸਮੁਦਾਇ।
ਨਾਨਾ ਭਾਂਤਿ ਅੁਪਾਇਨ ਆਨੀ।
ਧਰਿ ਸ਼ਰਧਾ ਪਦ ਬੰਦਨ ਠਾਨੀ ॥੬॥
ਜੋ ਜੋ ਜਿਸ ਜਿਸ ਗੁਰ ਹਿਤ ਧਰੋ੪।
ਤਤਛਿਨ ਆਨਿ ਸੁ ਅਰਪਨ ਕਰੋ।
ਸਭਿ ਪਰ ਜਥਾ ਅੁਚਿਤ ਗੁਨਖਾਨੀ।
ਕਰੀ ਖੁਸ਼ੀ ਇਛ ਪੂਰਨ ਠਾਨੀ ॥੭॥
ਕੇਤਿਕ ਬਾਸੁਰ ਕੀਨਸਿ ਬਾਸਾ।
੧ਪ੍ਰਸੰਨ ਕਰਕੇ।
੨ਸੇਵਾ ਵਾਸਤੇ।
੩ਨਾਮ ਨਗਰ ਦਾ।
੪ਰਖਿਆ ਹੋਇਆ ਸੀ।