Sri Gur Pratap Suraj Granth

Displaying Page 280 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੫

ਇਕ ਪੰਡਿਤ ਕੀ ਪ੍ਰੀਤਿ ਲਖਿ, ਗੁਰ ਅੰਤਰਯਾਮੀ।
ਜਿਸ ਕੇ ਮਨ ਮੈਣ ਕਾਮਨਾ -ਮੈਣ ਕਥਾ ਸੁਨਾਵੋਣ।
ਕਰੌਣ ਭਲਾ ਮੈਣ ਅਪਨੋ, ਸਤਿਗੁਰੂ ਰਿਝਾਵੌਣ- ॥੧੭॥
ਤਿਸ ਕੇ ਅੁਰ ਕੀ ਜਾਨਿ ਕੈ, ਗੁਰ ਕਥਾ ਕਰਾਈ।
ਦਿਜ ਕੇਸ਼ੋ ਗੋਪਾਲ ਕਹਿ, ਬਿਜ਼ਦਾ ਨਿਪੁਨਾਈ੧।
ਆਵੈ ਚੌਥੇ ਜਾਮ ਦਿਨ, ਇਤਿਹਾਸੁ ਪ੍ਰਕਾਸ਼ੈ।
ਸੁਨੈਣ ਸਤਿਗੁਰੂ ਬੈਠਿ ਕਰਿ, ਸੰਗਤਿ ਇਕ ਪਾਸੈ* ॥੧੮॥
ਬਹੁਰ ਰਬਾਬੀ ਆਇ ਕਰਿ, ਗੁਰ ਸ਼ਬਦ ਸੁਨਾਵੈਣ।
ਰਾਗ ਰਾਗਨੀ ਧੁਨਿ ਸਹਤ, ਸੁੰਦਰ ਬਿਧਿ ਗਾਵੈਣ।
ਕਥਾ ਕੀਰਤਨਿ ਕਰਤਿ ਹੀ, ਨਿਸੁ ਜਾਮ ਬਿਤਾਵੈਣ।
ਸਿਮਰਨ ਹੁਏ ਸਤਿਨਾਮ ਕੋ, ਇਕ ਚਿਤ ਲਿਵ ਲਾਵੈਣ ॥੧੯॥
ਪੁਨਿ ਸੁਪਤਨ ਹਿਤ ਸੇਜ ਪਰ, ਸਤਿਗੁਰੂ ਬਿਰਾਜੈਣ।
ਇਸ ਬਿਧਿ ਕੋ ਵਿਵਹਾਰ ਨਿਤਿ, ਜਿਨ ਪਿਖਿ ਅਘ ਭਾਜੈਣ।
ਅਪਰ ਨੇਮ ਐਸੋ ਕਰੋ, ਸ਼੍ਰੀ ਅਮਰ ਸੁਜਾਨਾ।
ਸੇਤ ਬਸਤ੍ਰ ਤਨ ਪਰ ਧਰੈਣ, ਨਿਤਿ ਬਿਮਲ ਮਹਾਂਨਾ ॥੨੦॥
ਅਪਰ ਬਸਤ੍ਰ ਨਹਿਣ ਢਿਗ ਰਖਹਿਣ, ਜਬ ਦੂਸਰ ਲੇਈਣ।
ਪੂਰਬ ਅੂਪਰ ਹੋਇ ਜੋ, ਕਿਸਿ ਰੰਕਹਿ ਦੇਈਣ੨।
ਦੁਤਿਯ ਰਹਹਿ ਨਹਿਣ ਸਦਨ ਮੈਣ, ਐਸੇ ਕਹਿ ਦੀਨਾ।
ਖੈਬੇ ਹੇਤ ਜੁ ਅੰਨ ਹੁਇ, ਨਿਤਿ ਆਇ ਨਵੀਨਾ ॥੨੧॥
ਜਿਤਿਕ ਦੇਗ ਮਹਿਣ ਲਗਹਿ, ਤਬਿ ਸੋ ਸਰਬ ਪਕਾਵੈਣ।
ਸਿਖ ਸੰਗਤਿ ਗਨ ਰੰਕ੩ ਜੇ, ਮਨ ਭਾਵਤਿ ਖਾਵੈਣ।
ਬਚਹਿ ਸ਼ੇ ਸੋ ਨਹਿਣ ਰਖਹਿਣ, ਦੇਵਹਿਣ ਕਿਸੁ ਤਾਈਣ।
ਕਿਧੌਣ ਪੁਰੀ ਮਹਿਣ ਪਸ਼ੂ ਗਨ, ਤਿਨ ਸਕਲ ਖੁਲਾਈਣ ॥੨੨॥
ਅਗਲੇ ਦਿਨ ਹਿਤ ਨਹਿਣ ਰਹਹਿ, ਇਕ ਮਨੁਜ ਅਹਾਰਾ੪।
ਆਇ ਵਹਿਰ ਤੇ ਦੇ ਹੁਇ, ਇਮ ਨੇਮ ਸੁਧਾਰਾ।
ਅਪਰ ਵਸਤੁ ਗਿਨਤੀ ਕਹਾਂ, ਜਲ ਕਲਸਨਿ ਮਾਂਹੀ੫।
ਸਭਿ ਗਿਰਾਇ ਛੂਛੇ ਧਰਹਿਣ, ਰਾਖਹਿਣ ਕੁਛ ਨਾਂਹੀ ॥੨੩॥


੧ਵਿਜ਼ਦਾ ਵਿਚ ਪ੍ਰਬੀਨ।
*ਪਾ:-ਹੁਇ ਸੰਗਤ ਪਾਸੈ।
੨ਕਿਸੇ ਕੰਗਾਲ ਲ਼ ਬਖਸ਼ ਦਿੰਦੇ।
੩ਸਾਰੇ ਰੀਬ।
੪ਇਕ ਮਨੁਖ ਦੇ ਖਾਂ ਜੋਗਾ ਬੀ, ਅਹਾਰ ਅਗਲੇ ਦਿਨ ਨਹੀਣ ਰਖਦੇ ਸਨ।
੫ਘੜਿਆਣ ਦਾ ਪਾਂੀ।

Displaying Page 280 of 626 from Volume 1