Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੯੭
੩੧. ।ਨਦ ਚੰਦ ਸ਼੍ਰੀ ਗੁਰੂ ਗ੍ਰੰਥ ਜੀ ਲੈ ਕੇ ਨਸਿਆ॥
੩੦ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੨
ਦੋਹਰਾ: ਨਦ ਚੰਦ ਕੀ ਬਾਰਤਾ,
ਸੁਨੀਅਹਿ ਭਯੋ ਬਿਨਾਸ।
ਰਾਖੇ ਭੀ ਸੋ ਨਾ ਰਹੇ,
ਭਾਵੀ ਭਈ ਪ੍ਰਕਾਸ਼੧ ॥੧॥
ਚੌਪਈ: ਹੁਤੇ ਅੁਦਾਸੀ ਸਾਧ ਸੁਜਾਨਾ।
ਲਿਖੋ ਗ੍ਰੰਥ ਸਾਹਿਬ ਨਿਜ ਪਾਨਾ।
ਪੂਰਨ ਕਰਿ ਅਨਦਪੁਰਿ ਆਏ।
ਇਕ ਤੌ ਦਰਸ਼ਨ ਚਾਅੁ ਬ੍ਰਿਧਾਏ ॥੨॥
ਦੁਤੀਏ ਅਜ਼ਖਰ ਸਤਿਗੁਰ ਕਰ ਕੇ।
ਲਿਖਵੈਹੈਣ ਢਿਗ ਬਿਨਤੀ ਕਰਿਕੇ।
ਨਦ ਚੰਦ ਕੋ ਮਿਲੇ ਸੁ ਆਇ।
ਨਿਜ ਕਾਰਜ ਕੋ ਦਯੋ ਸੁਨਾਇ ॥੩॥
ਲਿਖੋ ਗ੍ਰੰਥ ਸਾਹਿਬ ਹਮ ਆਛੇ।
ਦਸਖਤ ਪ੍ਰਭੁ ਕੇ ਇਸ ਮਹਿ ਬਾਣਛੇ।
ਹਮ ਤੇ ਕਹੋ ਜਾਇ ਕਿਮ ਨਾਂਹੀ।
ਤੁਮ ਕਹੀਅਹਿ ਰਹਤੈ ਨਿਤ ਪਾਹੀ ॥੪॥
ਨਦ ਚੰਦ ਸੋ ਗ੍ਰੰਥ ਮੰਗਾਯੋ।
ਸੁੰਦਰ ਲਿਖਤ ਦੇਖ ਬਿਰਮਾਯੋ।
ਆਪ ਰਖਨਿ ਕੋ ਇਜ਼ਛਾ ਠਾਨੀ।
ਸਾਧਨਿ ਸੰਗ ਭਨੀ ਪੁਨ ਬਾਨੀ ॥੫॥
ਬੈਠਹੁ ਤੁਮ ਨਿਚਿੰਤ ਪੁਰਿ ਬਾਸੋ।
ਜਬਿ ਗੁਰ ਢਿਗ ਦੇਖਹੁ ਅਵਿਕਾਸ਼ੋ।
ਬਿਨੈ ਭਨਹੁ ਮੈਣ ਦਿਅੁਣ ਲਿਖਵਾਇ।
ਦੇਰ ਲਗਹਿ ਕਾਰਜ ਹੁਇ ਜਾਇ ॥੬॥
ਇਮ ਸੁਨਿ ਸਾਧ ਗੰ੍ਰਥ ਤਿਸ ਦੀਨਿ।
-ਦਸਖਤ ਕਰਿਵੈ ਹੈ-, ਚਿਤ ਚੀਨ।
ਬੀਤੋ ਮਾਸ ਸਾਧ ਨਿਤ ਆਵੈ।
ਨਿਜ ਕਾਰਜ ਸਿਮਰਨਿ ਕਰਿਵਾਵੈ ॥੭॥
ਫੋਕੇ ਬਾਕ ਤਿਨਹੁ ਸੰਗ ਕਹੈ।
੧ਜੋ ਮਸੰਦ ਬਚਾ ਕੇ ਰਜ਼ਖੇ ਪਰ ਤਾਂ ਬੀ ਨਾ ਬਚੇ ਰਹੇ ਭਾਵੀ ਐਸੀ ਹੋਈ।