Sri Gur Pratap Suraj Granth

Displaying Page 285 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੯੮

੩੯. ।ਸ਼੍ਰੀ ਅੰਮ੍ਰਿਤਸਰ ਜੀ ਆਅੁਣਾ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੪੦
ਦੋਹਰਾ: ਗਮਨ ਕਰਨ ਕੋ ਸੁਧਾਸਰ, ਸਿਮਰਤਿ ਅੁਰ ਮਹਿ ਨੀਤ।
-ਚਹਤਿ ਦੇਖਿਬੇ ਹਮਹਿ ਕੋ, ਸਭਿ ਸਿਜ਼ਖਨਿ ਕੋ ਪ੍ਰੀਤ੧- ॥੧॥
ਚੌਪਈ: ਇਕ ਦਿਨ ਮਾਤ ਗੰਗ ਕੇ ਪਾਸ।
ਚਲਿਬੇ ਨਗਰ ਪ੍ਰਸੰਗ ਪ੍ਰਕਾਸ਼।
ਬਹੁ ਦਿਨ ਬੀਤੇ ਤਜੋ ਸਥਾਨਾ।
ਕਰਹਿ ਪ੍ਰਤੀਖਨ ਸਿਜ਼ਖ ਮਹਾਨਾ ॥੨॥
ਸੁਨਿ ਜਨਨੀ ਆਨਦ ਕਰਿ ਕਹੋ।
ਸੁਨਹੁ ਪੁਜ਼ਤ੍ਰ! ਮਮ ਚਿਤ ਅਤਿ ਚਹੋ।
ਅਧਿਕ ਬਾਸ ਨਿਜ ਪੁਰਿ ਬਨਿ ਆਵੈ।
ਅਬਿ ਚਲਿਬੋ ਸਭਿ ਕੇ ਮਨ ਭਾਵੈ ॥੩॥
ਕਰਿ ਮਸਲਤ ਮਾਤਾ ਕੇ ਸਾਥ।
ਨਿਕਸੇ ਵਹਿਰ ਬੈਠਿ ਕਰਿ ਨਾਥ।
ਬਿਧੀਏ ਅਰੁ ਜੇਠੇ ਸੰਗ ਭਾਖਾ।
ਪਿਖਨਿ ਸੁਧਾਸਰ ਕੀ ਅਭਿਲਾਖਾ ॥੪॥
ਸੁਨਿ ਦੋਨਹੁ ਹਰਖੇ ਕਹਿ ਬਾਨੀ।
ਹਮਰੇ ਮਨ ਕੀ ਹੀ ਤੁਮ ਜਾਨੀ।
ਪਠਹਿ ਤਹਾਂ ਤੇ ਸਿਜ਼ਖ ਸੰਦੇਸਾ।
-ਸਤਿਗੁਰ ਬਿਰਮ ਰਹੇ ਪਰਦੇਸ਼ਾ ॥੫॥
ਕਰਿ ਕਰਿ ਬਿਨਤੀ ਜੋਣ ਕੋਣ ਆਨਹੁ।
ਇਹ ਅੁਪਕਾਰ ਸੁ ਹਮ ਪਰ ਠਾਨਹੁ-।
ਕਰੀਯਹਿ ਤਾਰੀ ਬਿਲਮ ਬਿਸਾਰੇ।
ਨਿਜ ਸਿਜ਼ਖਨਿ ਕੀ ਕਰਹੁ ਸੰਭਾਰੇ ॥੬॥
ਗੁਰੁ ਅੁਚਰੋ ਸਭਿ ਕੋ ਕਹਿ ਦੀਜੈ।
ਪ੍ਰਾਤਿ ਕੂਚ ਹੈ ਤਾਰੀ ਕੀਜੈ।
ਸੁਨਿ ਜੇਠੇ ਨੇ ਸਭਿ ਸੋਣ ਕਹੋ।
ਚਲਨਿ ਪ੍ਰਾਤ ਸੋਣ ਸਤਿਗੁਰੁ ਚਹੋ ॥੭॥
ਸੁਨਿ ਪ੍ਰਸਥਾਨ ਸਕਲ ਹਰਖਾਏ।
ਸਭਿ ਵਾਹਿਨ ਕੋ ਤਾਰਿ ਕਰਾਏ।
ਚਲਹੁ ਸੁਧਾਸਰ, ਹਮਹਿ ਨਿਹਾਰੈਣ।


੧ਪ੍ਰੀਤ ਹੈ ਸਾਡੇ ਨਾਲ।

Displaying Page 285 of 494 from Volume 5