Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੪
ਪ੍ਰਾਨ ਸਹਤ ਸੁਤ ਕੋ ਕਰਹੁ, ਹਮ ਸਭਿ ਅਨੁਸਾਰੇ।
ਨਿਸ ਬਾਸੁਰ ਸੇਵਾ ਲਗਹਿਣ, ਹਮ ਦਾਸ ਤੁਮਾਰੇ।
ਸਾਵਂ ਮਲ ਨੇ ਕਹੋ ਤਬਿ, ਲੇ ਮ੍ਰਿਤਕ ਸੁ ਆਵੋ।
ਭੀਰ ਹਟਾਵੋ ਸਕਲ ਹੀ, ਕਰਿ ਸ਼ਾਂਤਿ ਬਿਠਾਵੋ ॥੩੭॥
ਵਾਹਿਗੁਰੂ ਸਿਮਰਨ ਕਰਹੁ, ਨਹਿਣ ਰੋਦਨ ਕੀਜੈ।
ਸਤਿਗੁਰ ਪਰ ਬਿਸ਼ਵਾਸ਼ ਧਰਿ, ਅੁਰ ਸਭਿ ਹਰਖੀਜੈ।
ਨ੍ਰਿਪ ਸੁਤ ਮ੍ਰਿਤਕ ਅੁਠਾਇ ਕਰਿ, ਆਨੋ ਤਤਕਾਲਾ।
ਸਾਵਂ ਕੇ ਆਗੇ ਧਰੋ*, ਬਿਸਮਾਇ ਬਿਸਾਲਾ ॥੩੮॥
ਬਸਤ੍ਰ ਅੁਘਾਰੋ ਬਦਨ ਤੇ+, ਜਲ ਬਹੁਰ ਮੰਗਾਯੋ।
ਤਿਸ ਰੁਮਾਲ ਕੀ ਖੂੰਟ੧ ਇਕ, ਧੋਈ ਕਰ ਲਾਯੋ੨।
ਸੋ ਜਲ ਜਬਿ ਮੁਖ ਮਹਿਣ ਪਰੋ, ਸਤਿਨਾਮ ਬਖਾਨਾ।
ਸੀਸ ਛੁਹਾਇ ਰੁਮਾਲ ਕੋ, ਆਏ ਤਿਸ ਪ੍ਰਾਨਾ ॥੩੯।
ਜਥਾ ਸੰਜੀਵਨਿ੩ ਜਲ ਘਸੀ, ਲਛਮਨ ਮੁਖ ਡਾਰੀ।
ਤਥਾ ਕੁਵਰ ਜੀਵਤਿ ਅੁਠੋ, ਚਖ ਪਲਕ ਅੁਘਾਰੀ੪।
ਰਾਜਾ ਮਿਲੋ ਪਸਾਰਿ ਭੁਜ, ਰਾਨੀ ਮੁਖ ਚੂੰਮਾ।
ਠਾਂਢੋ ਤਤਛਿਨ ਸੋ ਭਯੋ, ਤਜਿ ਕਰਿ ਤਲ ਭੂਮਾ੫ ॥੪੦॥
ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸਾਵਂ ਮਲ ਰਾਜ ਪੁਜ਼ਤ੍ਰ
ਜਿਵਾਇਬੋ ਪ੍ਰਸੰਗ ਬਰਨਨ ਨਾਮ ਏਕ ਤ੍ਰਿੰਸਤੀ ਅੰਸੂ ॥੩੧॥
*ਪਾ:-ਕਰੋ।
+ਪਾ:-ਬਦਨ ਅੁਘਾਰੋ ਬਸਤਰ ਤੇ।
੧ਕੰਨੀਣ।
੨ਹਥ ਨਾਲ ਧੋਤੀ।
੩ਇਕ ਮੰਨੀ ਹੋਈ ਬੂਟੀ ਜਿਸ ਨਾਲ ਮੁਰਦੇ ਜੀਅੁ ਪੈਣਦੇ ਹਨ। ਲਛਮਣ ਮੂਰਛਿਤ ਲ਼ ਏਸੇ ਬੂਟੀ ਨਾਲ
ਜਿਵਾਇਆ ਲਿਖਿਆ ਹੈ। ਇਕ ਵਿਜ਼ਦਾ ਦਾ ਬੀ ਨਾਮ ਹੈ ਜੋ ਮੁਰਦੇ ਜਿਵਾਲਨ ਵਾਲੀ ਮੰਨਦੇ ਹਨ, ਸ਼ੁਕ੍ਰ ਜੀ
ਮੋਏ ਦੈਣਤਾਂ ਲ਼ ਇਸੇ ਨਾਲ ਜਿਵਾ ਲੈਣਦੇ ਲਿਖੇ ਹਨ। ਵੈਦਕ ਵਿਚ ਇਕ ਦਵਾਈ ਦਾ ਬੀ ਨਾਮ ਹੈ।
੪ਨੇਤਰ ਦੀ ਪਲਕ ਖੋਲੀ।
੫ਪ੍ਰਿਥਵੀ ਦਾ ਥਲ ਛਡਕੇ (ਮੁੰਡਾ) ਅੁਠ ਖੜੋਤਾ।