Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੦੧
੪੦. ।ਨਾਦੌਂ ਦਾ ਜੰਗ ਆਰੰਭ॥
੩੯ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੧
ਦੋਹਰਾ: ਭਏ ਸ਼ਗੁਨ ਸਭਿ ਜੀਤ ਕੇ,
ਭੀਮਚੰਦ ਆਨਦ।
ਗੁਲਕਾਣ ਔਰ ਬਰੂਦ ਬਹੁ,
ਦੇ ਕਰਿ ਬੀਰਨਿ ਬ੍ਰਿੰਦ ॥੧॥
ਰਸਾਵਲ ਛੰਦ: ਚਢੋ ਦੈ ਨਗਾਰਾ੧। ਅਗਾਅੂ ਪਧਾਰਾ।
ਚਲੇ ਬੀਰ ਮਾਨੀ। ਧਰੇ ਸ਼ਸਤ੍ਰ ਪਾਨੀ੨ ॥੨॥
ਤੁਫੰਗੈਣ ਸੰਭਾਰੀ। ਭਨੈਣ ਮਾਰ ਮਾਰੀ।
ਨਦੌਂੰ ਪਹੂੰਚੇ। ਰਿਪੂ ਥਾਨ ਅੂਚੇ ॥੩॥
ਕਰੋ ਘੇਰਿ ਬਾਰਾ੩। ਬਡੋ ਕਾਠ ਡਾਰਾ।
ਦਿਢੰ ਦੁਰਗ ਜੈਸੇ੪। ਬਰੇ ਬੀਚ ਤੈਸੇ੫ ॥੪॥
ਸਰੰ ਚਾਂਪ ਸੰਗਾ। ਕਸੀ ਹੈਣ ਤੁਫੰਗਾ।
-ਕਰੈਣਗੇ ਲਰਾਈ-। ਸੁ ਤਾਰੀ ਬਨਾਈ ॥੫॥
-ਢੁਕੈ ਨੇਰ ਜੋਈ੬। ਹਤੈਣ ਛੋਰਿ ਸੋਈ੭-।
ਬਜਾਵੈਣ ਨਗਾਰੇ। ਕਰੋ ਬਾਰ ਟਾਰੇ੮ ॥੬॥
ਗਯੋ ਭੀਮ ਚੰਦੰ। ਪਿਖੋ ਬ੍ਰਿੰਦ ਬ੍ਰਿੰਦੰ੯*।
-ਥਿਰੋ ਥਾਨ ਅੂਚੇ੧੦। ਖਰੇ ਕਾਠ ਮੂਚੇ੧੧ ॥੭॥
ਕਰੀ ਓਟ ਮੋਟੀ। ਲਗੈ ਨਾਂਹਿ ਚੋਟੀ-।
ਤਅੂ ਹੋਇ ਆਗੇ। ਪਲੀਤੇ ਸੁ ਦਾਗੇ ॥੮॥
ਛੁਟੀ ਬ੍ਰਿੰਦ ਗੋਰੀ। ਗਈ ਬਾਰ ਓਰੀ੧੨।
ਲਗੈ ਕਾਠ ਮਾਂਹੀ। ਮਰੈਣ ਸ਼ਜ਼ਤ੍ਰ ਨਾਂਹੀ ॥੯॥
੧ਨਗਾਰੇ ਤੇ (ਚੌਬ) ਦੇਕੇ।
੨ਹਜ਼ਥਾਂ ਵਿਚ।
੩ਘੇਰ ਕੇ ਵਾੜਾ ਬਣਾ ਲਿਆ (ਸ਼ਜ਼ਤ੍ਰ ਨੇ)।
੪ਭਾਵ ਕਾਠ ਨਾਲ ਕਿਲ੍ਹੇ ਵਰਗਾ ਵਾੜਾ ਬਣਾਇਆ ਸੀ।
੫ਅੁਸ ਵਿਚ ਵੜੇ ਹੋਏ ਸਨ।
੬(ਜੇ ਕੋਈ ਵਾੜੇ ਦੇ) ਨੇੜੇ ਢੁਜ਼ਕੇਗਾ।
੭ਭਾਵ ਬੰਦੂਕਾਣ ਛਜ਼ਡਕੇ ਮਾਰਾਣਗੇ ਅੁਸ ਲ਼।
੮ਵਾੜੇ ਦਾ ਬਹਾਨਾ (ਅੁਹਲਾ) ਬਣਾਕੇ।
੯ਸਭਨਾਂ ਦੇ ਇਕਜ਼ਠ ਲ਼ ਡਿਜ਼ਠਾ।
*ਪਾ:ਬੰਦ ਬੰਦੰ।
੧੦ਵੈਰੀ ਖੜਾ ਹੈ ਅੁਜ਼ਥੇ ਥਾਂ ਤੇ।
੧੧ਬਹੁਤ।
੧੨(ਕਾਠ ਦੀ) ਵਾੜ ਵਜ਼ਲ।