Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੧੨
੪੦. ।ਬਾਬਾ ਗ਼ੋਰਾਵਰ ਸਿੰਘ ਜੀ ਦਾ ਜੁਜ਼ਧ॥
੩੯ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੧
ਦੋਹਰਾ: ਬਹੁਰ ਹੇਲ ਕੋ ਕਰਤਿ ਭੇ, ਚਹੁਦਿਸ਼ ਤੇ ਸਮੁਦਾਇ।
ਤਬਿ ਗ਼ੋਰਾਵਰ ਸਿੰਘ ਜੀ+, ਲੇ ਗੁਰ ਪਿਤਾ ਰਗ਼ਾਇ++ ॥੧॥
ਚੌਪਈ: ਪੰਚ ਸਿੰਘ ਨਿਕਸੇ ਤਿਨ ਸੰਗ।
ਜਿਨ ਚਿਤ ਚਾਅੁ ਕਰਨ ਕੋ ਜੰਗ।
ਪ੍ਰਥਮ ਤੁਫੰਗਨਿ ਕੀ ਕਰਿ ਮਾਰ।
ਮਾਰ ਮਾਰ ਕਰਿ ਪਰੇ ਜੁਝਾਰ ॥੨॥
ਬਹੁਰ ਤੜਾਤੜ ਛੋੜਿ ਤਮਾਚੇ।
ਸਤਿਗੁਰ ਕੋ ਰੁਖ ਪਿਖਿ ਰਿਸ ਰਾਚੇ।
ਅਪਰ ਅੁਪਾਇ ਨ ਕੋ ਬਨਿ ਆਵੈ।
ਪ੍ਰਭੁ ਸਨਮੁਖ ਹੁਇ ਸੀਸ ਚੜਾਵੈਣ ॥੩॥
ਮ੍ਰਿਗ ਝੁੰਡਨਿ ਮਹਿ ਕੇਹਰਿ ਫਿਰੈ।
ਨ੍ਰਿਭੈ ਬੀਰ ਕਿਹ ਤ੍ਰਾਸ ਨ ਧਰੈਣ।
-ਪ੍ਰਾਨ ਬਚੈਣ- ਇਹ ਲਾਲਚ ਛੋਰਾ।
ਮਾਰਹਿ ਅਜ਼ਗ੍ਰ ਪਰੈਣ ਰਿਪੁ ਓਰਾ੧ ॥੪॥
ਯੌਣ ਗਰਜਤਿ ਹੈਣ ਸਿੰਘ ਜੁਝਾਰੇ।
ਥਿਰੈਣ ਨ ਰਿਪੁ ਇਤ ਅੁਤ ਦੈਣ ਟਾਰੇ।
ਪਹੁਚਿ ਜਾਹਿ ਪਰ ਸ਼ਸਤ੍ਰ ਚਲਾਵਹਿ।
ਇਕ ਤੇ ਦੈ ਕਰਿ ਧਰਨਿ ਗਿਰਾਵਹਿ ॥੫॥
ਮਾਰ ਮਾਰ ਕਰਿ ਤੁਰਕ ਹਗ਼ਾਰੋਣ।
ਇਤ ਅੁਤ ਫਿਰਿ ਘੇਰਹਿ ਦਿਸ਼ ਚਾਰੋਣ।
ਤਅੂ ਮਰਨ ਕੀ ਸ਼ੰਕ ਨ ਜਿਨ ਕੋ।
ਕਹਾਂ ਸੂਰਤਾ ਗੁਨ ਗਨ ਤਿਨ ਕੋ੨ ॥੬॥
ਪਹੁਚਹਿ ਸਨਮੁਖ ਜਿਸ ਕਰ ਝਾਰਹਿ੩।
ਗੁਰ ਪ੍ਰਤਾਪ ਤੇ ਤਤਛਿਨ ਮਾਰਹਿ।
+ਦੂਸਰੇ ਸਾਹਿਬਗ਼ਾਦੇ ਜੋ ਏਥੇ ਜੂਝੇ ਜੁਝਾਰ ਸਿੰਘ ਜੀ ਸਨ, ਦੇਖੋ ਰੁਤ ੨ ਅੰਸੂ ੪੪ ਅੰਕ ੩੮ ਦੀ ਹੇਠਲੀ
ਟੂਕ।
++ਨਵੀਨ ਲੇਖਕਾਣ ਨੇ ਦੂਸਰੇ ਸਾਹਿਬਗ਼ਾਦੇ ਜੀ ਦਾ ਇਸ ਵੇਲੇ ਪਾਂੀ ਮੰਗਣਾ ਵਰਣਨ ਕੀਤਾ ਹੈ ਤੇ ਇਹ ਗਜ਼ਲ
ਅਸਲ ਵਾਕਿਆ ਨਹੀਣ ਹੈ। ਇਹ ਗਜ਼ਲ ਗੁਰ ਸ਼ੋਭਾ ਵਿਜ਼ਚ ਵੀ ਨਹੀਣ ਲਿਖੀ।
੧ਅਜ਼ਗੇ ਹੋਕੇ ਵੈਰੀ ਲ਼ ਮਾਰੀਏ ਇਸ ਲਈ (ਵਜ਼ਧਕੇ) ਵੈਰੀ ਤੇ ਪੈਣਦੇ ਹਨ।
੨ਤਿਨ੍ਹਾਂ ਦੀ ਸੂਰਮਤਾ ਦੇ ਸਾਰੇ ਗੁਣ ਕੀਹ ਕਹੀਏ।
੩ਜਿਸ ਦੇ ਅੁਜ਼ਤੇ ਹਜ਼ਥ ਝਾੜਦੇ ਹਨ।