Sri Gur Pratap Suraj Granth

Displaying Page 300 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੧੩

੪੨. ।ਮਾਤਾ ਜੀ ਲ਼ ਸਮਝਾਅੁਣਾ॥
੪੧ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੩
ਦੋਹਰਾ: ਇਤਿ ਕਲੀਧਰ ਤਰੁਨ ਬਯ, ਸੁੰਦਰ ਰੂਪ ਸੁਹਾਇ।
ਜਬਿ ਤੇ ਪੰਮਾਂ ਕੇਸਰੀ, ਮਾਰਿ ਦਿਯੇ ਨਿਕਸਾਇ ॥੧॥
ਨਿਸ਼ਾਨੀ ਛੰਦ: ਤਬਿ ਤੇ ਜੰਗ ਸਮਾਜ ਕੋ, ਅਧਿਕਾਇ ਵਧਾਵਹਿ।
ਤਾਰੀ ਸ਼ਸਤ੍ਰ ਤੁਰੰਗ ਕੀ, ਨੀਕੇ ਕਰਿਵਾਵਹਿ।
ਬਖਸ਼ਤਿ ਹੈਣ ਗਨ ਸੁਭਟ ਕੋ, ਬਹੁ ਦੇ ਅੁਤਸਾਹਾ।
ਛੁਟਹਿ ਤੁਫੰਗਨ ਕੀ ਸ਼ਲਖ, ਬਡ ਨਾਦ ਅੁਠਾਹਾ ॥੨॥
ਕਰਹਿ ਪ੍ਰਤੀਖਨ ਸ਼ਜ਼ਤ੍ਰ ਕੀ, ਜਿਮ ਪਾਹੁਨ ਆਵੈਣ੧।
ਹਿਤ ਗ਼ਾਫਤ੨ ਤਾਰੀ ਕਰਤਿ, ਜੋ ਚਹੈ ਮੰਗਾਵੈਣ੩।
ਤੇ ਘੇਵਰ, ਸਿਪਰ ਕੋ, ਬਨਵਾਇ ਰਕੇਬੀ੪।
ਗੁਲਕਾਣ ਸ਼ਜ਼ਕਰਪਾਰੀਆਣ, ਗਨ ਕਰਿਹੈਣ ਦੈਬੀ੫ ॥੩॥
ਕਰਛੀ ਬ੍ਰਿੰਦ ਬੰਦੂਕ ਧਰਿ, ਪਰੁਸਹਿ੬ ਤਤਕਾਲਾ।
ਚਤੁਰ ਰਸੋਈਏ ਸੂਰਮੇ, ਧਰਿ ਸ਼ੀਘ੍ਰ ਬਿਸ਼ਾਲਾ੭।
ਬਨਹਿ ਜਲੇਬ ਸ਼ਿਤਾਬ ਗਨ, ਖਰ ਖਪਰੇ ਭਾਲੇ੮।
ਤ੍ਰਿਪਤਿ ਕਰਹਿ ਬਹੁ ਰਿਪੁਨ ਕੋ, ਹੁਇ ਰਹੇ ਅੁਤਾਲੇ ॥੪॥
ਪੰਚ ਦਿਵਸ ਬੀਤੇ ਜਬਹਿ, ਅਰਿ ਆਇ ਨ ਕੋਈ।
ਸਤਿਗੁਰ ਚਢੇ ਅਖੇਰ ਕੋ, ਸੰਗ ਸੈਨਾ ਹੋਈ।
ਚਲੇ ਅਨਦਪੁਰਿ ਤੇ ਬਜੋ, ਰਣਜੀਤ ਨਗਾਰਾ।
ਜਹਾਂ ਗਿਰਨਿ ਕੀ ਕੰਦਰਾ, ਸਮ ਦੂਨ ਅੁਦਾਰਾ ॥੫॥
ਤਿਤ ਕੋ ਗਮਨੇ ਪੰਥ ਮਹਿ, ਰਜ ਗਗਨ ਚਢਾਈ੯।
ਅੁਠੇ ਨਾਦ ਗਨ ਤੁਪਕ ਕੇ, ਜਨੁ ਮਚੀ ਲਰਾਈ।
ਚੀਤੇ, ਕੂਕਰ, ਬਾਜ ਲੇ, ਬਹਿਰੀ, ਸੀਚਾਨੇ।
ਕਾਨਨ ਮਹਿ ਬਿਚਰਤਿ ਪ੍ਰਭੂ, ਮ੍ਰਿਗ ਕੇਤਿਕ ਹਾਨੇ ॥੬॥
ਗਜ ਬਾਜੀ ਜੋਧੇ ਚਢੇ, ਪਿਖਿ ਕਰਹਿ ਅਖੇਰੇ।


੧ਜਿਵੇਣ ਪ੍ਰਾਹੁਣਿਆਣ ਨੇ ਆਅੁਣਾ ਹੁੰਦਾ ਹੈ।
੨ਪ੍ਰਾਹੁਨਚਾਰੀ।
੩ਜੋ ਲੋੜੀਦਾ ਹੈ ਮੰਗਾਅੁਣਦੇ ਹਨ।
੪ਢਾਲਾਂ ਰੂਪੀ ਰਕੇਬੀਆਣ ਬਣਵਾਅੁਣਦੇ ਹਨ।
੫ਦੇਣਾ ਕਰਨਗੇ।
੬ਪਰੋਸਂਗੇ।
੭ਬੜੀ ਛੇਤੀ ਧਾਰਕੇ (ਪ੍ਰੋਸਂਗੇ)।
੮ਤਿਖੇ ਬਾਨ ਤੇ ਨੇਗ਼ੇ।
੯ਧੂੜ ਆਕਾਸ਼ ਚੜ੍ਹ ਗਈ।

Displaying Page 300 of 372 from Volume 13