Sri Gur Pratap Suraj Granth

Displaying Page 300 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੧੩

੩੮. ।ਕਰੀਮ ਬਖਸ਼ ਹਜ਼ਲੇ ਲਈ ਤਿਆਰ ਹੋਯਾ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੯
ਦੋਹਰਾ: ਦੌਰਿ ਗਏ ਦੈ ਦਾਸ ਤਬਿ, ਜਹਿ ਥਿਰ ਅਬਦੁਲਖਾਨ।
ਦੇਖਹੁ ਕਹਾਂ ਨਬਾਬ ਜੀ! ਬਿਗਰੋ ਕਾਜ ਮਹਾਨ ॥੧॥
ਤੋਟਕ ਛੰਦ: ਤੁਵ ਨਦਨ ਚੰਦ ਮਨਿਦ ਹੁਤੋ।
ਰਿਪੁ ਬ੍ਰਿੰਦਨਿ ਕੰਦਤਿ ਸੋ ਪਿ ਹਤੋ੧।
ਘਮਸਾਨ ਘਨੋ ਕਰਿ ਜੰਗ ਮਹੀ।
ਪਿਛਵਾਇ ਹਟੋ ਇਕ ਪੈਰ ਨਹੀਣ ॥੨੪॥
ਅਰਜੇ ਸਰ ਤੇ੨ ਬਰਜੇ ਤਰਜੇ੩।
ਕਟਿ ਆਪਿ ਗਿਰੋ ਪੁਰਜੇ ਪੁਰਜੇ।
ਬਹੁ ਬੀਰ ਮਰੇ ਤਿਹ ਸੰਗ ਤਹਾਂ।
ਗਨ ਲੋਥ ਪਰੀ ਬਹਿ ਸ਼੍ਰੋਂ੪ ਮਹਾਂ ॥੩॥
ਸੁਨਿ ਸ੍ਰੋਨ੫ ਨਬਾਬ ਸ਼ਿਤਾਬ ਤਬੈ।
ਸਮ ਬਾਣਨ ਲਗੇ ਤਿਸ ਬੈਨ ਸਬੈ।
ਰੁਦਨਤਿ ਬਡੋ ਬਿਰਲਾਪ ਕਰੈ।
ਤ੍ਰਿਪਤੋ ਨਹਿ ਦੇਖਿ, ਲਖੋ ਨ ਮਰੈ੬ ॥੪॥
ਗਮਨੋਣ ਕਿਸ ਥਾਨਹਿ ਪ੍ਰਾਨ ਤਜੇ।
ਮੁਝ ਛੋਰਿ ਗਯੋਣ ਰਣ ਤੇ ਨ ਭਜੇ।
ਕਿਮ ਜਾਇ ਲਰੋ? ਨਹਿ ਪਾਛਿ ਰਹੋਣ।
ਤੁਝ ਜਾਤਿ ਬਡੋ ਸਮੁਝਾਇ ਕਹੋ ॥੫॥
ਲਘੁ ਨਦਨ ਆਇ ਗਯੋ ਸੁਨਿ ਕੈ।
ਸਮੁਝਾਇ ਪਿਤਾ ਕਹੁ, ਯੌਣ ਭਨਿ ਕੈ।
ਬਿਰਲਾਪਤਿ ਆਪ, ਨਿਲਾਯਕ ਤੈਣ੭।
ਸਭਿ ਲੋਕ ਨਿਹਾਰਤਿ ਨਾਯਕ ਤੈਣ੮ ॥੬॥
ਅਬਿ ਧੀਰ ਧਰੋ, ਨਹਿ ਜੋਗ ਤੁਮੈਣ।


੧ਮਾਰਦਾ ਹੋਇਆ ਸੋ ਬੀ ਮਾਰਿਆ ਗਿਆ।
੨ਤੀਰਾਣ ਨਾਲ ਵਿੰਨ੍ਹੇ। ।ਹਿੰਦੀ, ਅਰਜਨਾ, ਅਰੁਝਨਾ = ਫਸਾ ਲੈਂਾ। ਸੰਸ: ਅਰਜ = ਪ੍ਰਾਪਤਕ:॥ (ਅ) ਅਰਿ
ਜੇ = ਜੋ ਵੈਰੀ ਸਨ ਤੀਰਾਣ ਨਾਲ।
੩ਰੋਕਕੇ ਤਾੜੇ।
੪ਲਹੂ।
੫ਕੰਨੀਣ।
੬(ਮੈਣ ਤਾਂ ਹੇ ਪੁਜ਼ਤ੍ਰ ਤੈਲ਼) ਵੇਖਕੇ ਰਜ਼ਜਿਆਣ ਵੀ ਨਹੀਣ ਸਾਂ, (ਮੈਣ) ਨਾ ਲਖਿਆ ਕਿ (ਤੂੰ ਅਜ਼ਜ ਹੀ) ਮਰ ਜਾਏਣਗਾ।
੭ਇਹ ਤੇਰੇ ਲਾਇਕ ਨਹੀਣ।
੮ਸਾਰੇ ਲੋਕ ਤੈਲ਼ (ਸਾਰੀ ਫੌਜ ਦਾ) ਸਾਮੀ ਵੇਖਦੇ ਹਨ।

Displaying Page 300 of 459 from Volume 6