Sri Gur Pratap Suraj Granth

Displaying Page 301 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੬

੩੩. ।ਰਾਜੇ ਨੇ ਵਿਦਾ ਹੋਕੇ ਹਰੀ ਪੁਰ ਜਾਣਾ ਤੇ ਸਜ਼ਚਨ ਸਜ਼ਚ ਦਾ ਪ੍ਰਸੰਗ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੪
ਦੋਹਰਾ: ਜੁਗ ਲੋਕਨਿ ਸੁਖ ਦਾਤਿ ਲਹਿ, ਸਾਵਂ ਮਲ ਹਰਖਾਇ।
ਮਹਿਮਾ ਜਾਨੀ ਗੁਰੂ ਕੀ, -ਅਪਰ ਨ ਕੋ ਅਧਿਕਾਇ ॥੧॥
ਸੈਯਾ ਛੰਦ: ਜਥਾ ਜੋਗ ਸ਼੍ਰੀ ਸਤਿਗੁਰ ਕੀਨਸਿ
ਮਮ ਮਨ ਕੋ ਨਾਸੋ ਹੰਕਾਰ।
ਸੰਗਤਿ ਦਈ ਗੁਪਤਿ੧ ਬਸਿ ਹੋਏ
ਕਾਰਜ ਸਗਰੇ ਦਏ ਸੁਧਾਰਿ-।
ਮੁਦਿਤ ਹੋਇ ਕਰਿ ਬਿਨੈ ਬਖਾਨੀ
ਆਯੋ ਭੂਪ ਸਹਤ ਪਰਵਾਰ।
ਸੈਨਾ ਪ੍ਰਜਾ ਸਚਿਵ ਸੰਗ ਸਗਰੇ
ਮਹਿਖੀ੨ ਆਦਿਕ ਔਰ ਜਿ ਦਾਰ੩ ॥੨॥
ਆਗਾ ਰਾਵਰ ਕੀ ਅਬਿ ਹੋਵਹਿ
ਦਰਸ਼ਨ ਕਰਹਿਣ ਸਮੀਪੀ ਆਨਿ।
ਅਭਿਲਾਖਾ ਤਿਨ ਪੂਰਨ ਪ੍ਰਾਪਤਿ੪
ਕਰਹਿਣ ਬਿਲੋਚਨ ਸਫਲ ਮਹਾਨ।
ਹੋਹਿਣ ਪੁਨੀਤ, ਪਾਪ ਸਭਿ ਨਾਸਹਿਣ,
ਪਾਵਹਿਣ ਪੁੰਨ ਬੰਦਨਾ ਠਾਨਿ।
ਸ਼ਰਧਾ ਧਰਿ ਧੁਰਿ ਤੇ ਇਹ ਗਮਨੋ
ਤੁਮ ਅੰਤਰਜਾਮੀ ਸਭਿ ਜਾਨਿ ॥੩॥
ਸ਼੍ਰੀ ਗੁਰ ਅਮਰਦਾਸ ਕਰਿ ਕਰੁਨਾ
ਕਹੋ ਦੇਗ ਤੇ ਭੋਜਨ ਖਾਇ।
ਨਰ ਸੰਗੀ ਸਭਿ ਹੀ ਸੰਗ ਆਨੈ
ਇਸਤ੍ਰੀ ਰੂਪ ਨ ਆਵਨਿ ਪਾਇ। ਵਿਸ਼ੇਸ਼ ਟੂਕ
ਪੁਨ ਸਾਵਂ ਅਰਦਾਸ ਬਖਾਨੀ
ਮਹਾਂਰਾਜ! ਸੁਨੀਅਹਿ ਸੁਖਦਾਇ।
ਚਿਤ ਆਸਾ ਧਰਿ ਅਧਿਕ ਪ੍ਰੇਮ ਕਰਿ
ਕਹਿ ਨ੍ਰਿਪ ਸੋਣ ਆਈ ਸਮੁਦਾਇ ॥੪॥
ਕਰਹੁ ਆਪ ਅਭਿਲਾਖਾ ਪੂਰਨ

੧ਗੁਪਤ ਰੂਹਾਂ, ਗੁਪਤ ਸ਼ਕਤੀਆਣ।
੨ਪਟਰਾਣੀ।
੩ਇਸਤ੍ਰੀਆਣ।
੪ਸੰਪੂਰਨ ਕਾਮਨਾਂ ਪ੍ਰਾਪਤ (ਹੋਣ)।

Displaying Page 301 of 626 from Volume 1