Sri Gur Pratap Suraj Granth

Displaying Page 301 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੩੧੩

੩੩. ।ਇਕ ਦਿਜ ਦੀ ਇਸਤ੍ਰੀ ਪਠਾਨ ਨੇ ਖੋਹੀ॥
੩੨ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੩੪
ਦੋਹਰਾ: ਸੈਦਬੇਗ ਤੇ ਸਬਿ ਸੁਨੋ, ਗਿਰਈਸ਼ਰਨ੧ ਬ੍ਰਿਤਾਂਤ।
ਸੈਨ ਗੁਰੂ ਪਰ ਦਰਬ ਦੇ, ਲਾਏ ਲਰਨ ਪ੍ਰਯਾਤਿ੨ ॥੧॥
ਚੌਪਈ: ਅੁਦੇ ਸਿੰਘ ਆਲਮਸਿੰਘ ਆਦਿ।
ਸਭਿ ਸੁਨਿ ਕਰਿ ਹੋਏ ਬਿਸਮਾਦ।
-ਮੰਦ ਮਤੀ ਸਭਿ ਦੁਸ਼ਟ ਪਹਾਰੀ।
ਰਚੋ ਕਪਟ ਆਨੋ ਦਲ ਭਾਰੀ ॥੨॥
ਇਕ ਦਿਨ ਸਤਿਗੁਰ ਸਭਾ ਮਝਾਰਾ।
ਥਿਰੇ, ਖਾਲਸਾ ਆਯਹੁ ਸਾਰਾ।
ਦਇਆ ਸਿੰਘ ਮੁਹਕਮ ਸਿੰਘ ਧੀਰ।
ਧਰਮ ਸਿੰਘ ਹਿੰਮਤ ਸਿੰਘ ਬੀਰ ॥੩॥
ਈਸ਼ਰ ਸਿੰਘ ਟੇਕ ਸਿੰਘ ਆਏ।
ਇਜ਼ਤਾਦਿਕ ਗੁਰ ਕੋ ਦਰਸਾਏ।
ਆਲਮ ਸਿੰਘ ਕਹੀ ਤਬਿ ਬਾਤ।
ਪ੍ਰਭੁ ਜੀ! ਗਿਰਪਤਿ ਗਤਿ ਬਿਜ਼ਖਾਤ੩ ॥੪॥
ਅੂਪਰ ਤੇ ਮਿਲਿ ਕੀਨਸ ਮੇਲਾ।
ਰਾਖੋ ਅੰਤਰ ਕਪਟ ਦੁਹੇਲਾ।
ਸੈਨ ਅਚਾਨਕ ਤੁਰਕਨਿ ਕੇਰੀ।
ਲਰਿਬੇ ਹੇਤ ਆਨਿ ਕਰਿ ਗੇਰੀ੪ ॥੫॥
ਸੈਦਾਬੇਗ ਬਤਾਵਨਿ ਸਾਰ੫।
ਗਹਿਬੇ ਹਿਤ ਤੁਮ ਕੋ ਛਲ ਧਾਰਿ।
ਰਾਵਰ ਕੋ ਪ੍ਰਤਾਪ ਹੈ ਭਾਰਾ।
ਛੁਇ ਨ ਛਾਵ ਭੀ ਸਕੈਣ ਗਵਾਰਾ੬ ॥੬॥
ਦੇ ਕਰਿ ਦਰਬ ਤੁਰਕ ਗਨ ਆਨੇ।
ਇਸੀ ਜਤਨ ਮਹਿ ਲਗੇ ਮਹਾਨੇ।
ਸੁਨਿ ਕਰਿ ਅੁਦੇ ਸਿੰਘ ਭੀ ਕਹੋ।


੧ਪਹਾੜੀ ਰਾਜਿਆਣ ਦਾ।
੨ਕਿ (ਸਾਡੀ) ਸੈਨਾ ਲ਼ ਦੌਲਤ ਦੇਕੇ ਗੁਰ ਜੀ ਨਾਲ ਲੜਨ ਵਾਸਤੇ ਲਿਆਏ ਸਨ।
੩ਪਹਾੜੀਆਣ ਦੀ (ਅੰਦਰ ਬਾਹਰ) ਦੀ ਗਤੀ ਪ੍ਰਗਟ ਹੋ ਗਈ ਹੈ।
੪ਢੋਈ।
੫ਸਾਰੇ (ਹਾਲ)।
੬ਪਰ ਗੰਵਾਰ ਆਪ ਦੀ ਛਾਯਾ ਲ਼ ਭੀ ਨਹੀਣ ਛੁਹ ਸਕਦੇ।

Displaying Page 301 of 498 from Volume 17