Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੭
ਚਹਤਿ ਦੂਰ ਤੇ ਪਹੁਣਚੀ ਆਇ।
ਹੁਇ ਨਿਰਾਸ ਬਿਨ ਦਰਸ਼ਨ ਗਮਨਹਿਣ੧
ਬਹੁਤ ਬਿਸੂਰਹਿਣਗੀ੨ ਦੁਖ ਪਾਇ।
ਦਯਾ ਕਰਨ ਕੋ ਬਿਰਦ ਸੰਭਾਰਹੁ
ਆਇਸੁ ਦੇਹੁ ਸਕਲ ਦਰਸਾਇਣ੩।
ਧਰੈਣ ਭਾਵਨੀ੪ ਸਕਲ ਭਾਮਨੀ੫
ਗੁਰ ਜੀ! ਪਠਵਹੁ+ ਤਿਨੈ ਬੁਲਾਇ ॥੫॥
ਤਬਿ ਸਤਿਗੁਰ ਆਇਸੁ ਇਮਿ ਕੀਨਸਿ
ਜਿਤਿਕ ਭਾਰਜਾ ਨ੍ਰਿਪ ਕੀ ਹੋਇਣ।
ਦਾਸੀ ਆਦਿ ਅਪਰ ਜੇ ਦਾਰਾ
ਰੰਗਦਾਰ ਅੰਬਰ ਲੇ ਜੋਇ।
ਸਭਿ ਸੋਣ ਕਰਹੁ ਸੇਤ ਕਰਿ ਪੋਸ਼ਿਸ਼੬
ਮੁਖ ਕੋ ਨਹੀਣ ਛੁਪਾਵਹਿ ਕੋਇ।
ਦਰਸ਼ਨਿ ਕਰਿ ਕਰਿ ਸਗਰੀ ਗਮਨਹਿਣ
ਇਸ ਪ੍ਰਕਾਰ ਕੀ ਬਨਿ ਕੈ ਸੋਇ ॥੬॥
ਦੇਗ ਅਹਾਰ ਅਚਹਿਣ, ਨਹਿਣ ਸ਼ੰਕਹਿਣ
ਦਰਸ਼ਹਿਣ, ਨਹਿਣ ਲਾਜਹਿਣ ਮਨ ਮਾਂਹਿ।
ਇਮਿ ਦਰਸ਼ਨਿ ਕੋ ਕਰਹਿਣ ਆਨ ਕਰਿ
ਜੇ ਤਿਨ ਕੇ ਚਿਤ ਮਹਿਣ ਅਤਿ ਚਾਹਿ।
ਸਾਵਨ ਸੁਨਿ ਕਰਿ ਤਹਿਣ ਤੇ ਗਮਨੋ
ਗੁਰ ਆਇਸੁ ਕੋ ਕਹਿ ਤਿਹ ਪਾਹਿ।
ਮੈਣ ਕਹਿ ਬਹੁ ਬਿਧਿ ਅਸ ਠਹਿਰਾਈ੭
ਦੇਨਿ ਦਰਸ ਤਿਯ ਮਾਨਹਿਣ ਨਾਂਹਿ੮ ॥੭॥
ਇਸਤ੍ਰੀ ਨਹਿਣ ਹਗ਼ੂਰ ਮਹਿਣ ਪਹੁੰਚਹਿਣ੯
੧ਜਾਵਂਗੀਆਣ।
੨ਝੂਰਨਗੀਆਣ।
੩ਸਜ਼ਭੇ ਦਰਸ਼ਨ ਕਰ ਲੈਂ।
੪ਸ਼ਰਧਾ।
੫ਇਸਤ੍ਰੀਆਣ।
+ਪਾ:-ਪਠਹੁ।
੬ਚਿਜ਼ਟੀ ਪਹਿਰਕੇ ਪੋਸ਼ਾਕ।
੭ਗੁਰੂ ਜੀ ਲ਼ ਕਹਿਕੇ ਇਹ ਗਜ਼ਲ ਮੁਕਰਰ ਕੀਤੀ ਹੈਛ-।
੮(ਗੁਰੂ ਜੀ) ਇਸਤ੍ਰੀਆਣ ਲ਼ ਦਰਸ਼ਨ ਦੇਣਾ ਮੰਨਦੇ ਨਹੀਣ ਸਨ।
੯ਇਸਤ੍ਰੀਆਣ (ਗੁਰੂ ਕੇ ਹਗ਼ੂਰ) ਨਹੀਣ ਪਹੁੰਚਦੀਆਣ।