Sri Gur Pratap Suraj Granth

Displaying Page 302 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੧੫

੪੧. ।ਪੰਜਾਬ ਲ਼ ਤਿਆਰੀ। ਜਗਤੇ ਸੇਠ ਲ਼ ਵਰ॥
੪੦ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੨
ਦੋਹਰਾ: ਪਿਤ ਕੀ ਮਾਤਾ ਕੇ ਬਚਨ ਸੁਨਿ, ਸ਼੍ਰੀ ਗੁਰੂ ਗੋਬਿੰਦ ਸਿੰਘ।
ਤੁਰਕਨਿ ਮ੍ਰਿਗ ਸਮੁਦਾਇ ਕੋ, ਚਹਤਿ ਹਨੋਣ ਜਿਮ ਸਿੰਘ ॥੧॥
ਚੌਪਈ: ਸਿਜ਼ਖ ਮਸੰਦਨਿ ਕੀ ਬਡਿਆਈ।
ਜਬਿ ਮਾਤਾ ਨੇ ਇਸ ਬਿਧਿ ਗਾਈ।
ਲਖਿ ਕੈ ਸਭਿ ਸ਼ਰਧਾਲੂ ਵਿਸ਼ੇਸ਼।
ਚਹਤਿ ਰਹੋ ਪੂਰਬ ਹੀ ਦੇਸ਼ ॥੨॥
ਇਸ ਨਿਸ਼ਚੈ ਕੇ ਟਾਰਨ ਕਾਰਨ।
ਮਜ਼ਦ੍ਰ ਦੇਸ਼ ਹਿਤ ਕਰਨਿ ਪਧਾਰਨਿ।
ਲੀਲਾ ਰਚੀ ਤਬਹਿ ਗੁਰ ਸਾਮੀ।
ਸਭਿ ਘਟ ਘਟ ਕੇ ਅੰਤਰ ਜਾਮੀ ॥੩॥
ਵਹਿਰ ਮੁਹਾਫਾ੧ ਸੋ ਨਿਕਸਾਯੋ।
ਸੰਗਤਿ ਨਿਕਟਿ ਹੁਕਮ ਫੁਰਮਾਯਹੁ।
ਈਣਧਨ ਭਾਰ ਸਕੇਲਨਿ ਕਰੋ।
ਆਨਿ ਆਨਿ ਕਰਿ ਇਸ ਥਲ ਧਰੋ ॥੪॥
ਸਮਧਾ੨ ਜਬਿ ਦੇਖੀ ਸਮੁਦਾਯਾ।
ਬੀਚ ਮੁਹਾਫਾ ਤਬਹਿ ਟਿਕਾਯਾ।
ਦਿਯੋ ਹੁਕਮ ਪਾਵਕ ਮੰਗਵਾਏ।
ਤਤਛਿਨ ਦਈ ਤਾਂਹਿ ਲਗਵਾਏ ॥੫॥
ਜਰਨਿ ਲਗੋ ਸਭਿ ਨਰ ਬਿਸਮਾਏ।
-ਲਾਇ ਦਰਬ ਬਹੁ ਇਹੁ ਬਨਵਾਏ।
ਮਾਤਨਿ ਕਹਿ ਮੰਗਵਾਵਨਿ ਠਾਨਾ।
ਕਬਹੁ ਅਰੂਢਿ ਨ ਕੀਨਿ ਪਯਾਨਾ ॥੬॥
ਨਹਿ ਕੋ ਦਿਨ ਇਸ ਕੋ ਸੁਖ ਲਯੋ।
ਆਵਤਿ ਹੀ ਜਰਾਇ ਕਰਿ ਦਯੋ-।
ਜਾਇ ਨਾਨਕੀ ਨਿਕਟਿ ਬਤਾਵਾ।
ਸੋ੩ ਪਾਵਕ ਕੇ ਬੀਚ ਜਰਾਵਾ ॥੭॥
ਸੁਨਿ ਕਰਿ ਦਾਸਨਿ ਸਾਥ ਬਖਾਨਾ।


੧ਖਾਸਾ।
੨ਬਾਲਨ।
੩ਅੁਹ (ਖਾਸਾ)।

Displaying Page 302 of 492 from Volume 12