Sri Gur Pratap Suraj Granth

Displaying Page 302 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੧੫

੩੬. ।ਬਾਬਾ ਮੋਹਰੀ ਜੀ ਮਿਲੇ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩੭
ਦੋਹਰਾ: ਕਰਿ ਕਾਰਜ ਅਰਜਨ ਗੁਰ,
ਪਰਮ ਪ੍ਰਸੰਨਤਾ ਪਾਇ।
ਕਰੋ ਚਹਤਿ ਬਡ ਬੀੜ ਕੋ,
ਸਭਿ ਬਾਨੀ ਇਕ ਥਾਇ੧ ॥੧॥
ਚੌਪਈ: ਚਲਨਿ ਸੁਧਾਸਰ ਕੀ ਕਰਿ ਤਾਰੀ।
ਸੁਨੀ ਮੋਹਰੀ ਨੇ ਸੁਧਿ ਸਾਰੀ।
ਅਤਿ ਪ੍ਰਸੰਨ ਮੋਹਨ ਹੁਇ ਗਇਅੂ।
ਪਰੋ ਚਰਨ ਪੁਸਤਕ ਸਭਿ ਦਇਅੂ ॥੨॥
-ਮਹਾਂ ਮਸਤ ਜੋ ਕਿਸਹਿ ਨ ਮਾਨਹਿ।
ਸਭਿ ਸੋਣ ਅਨਰਸ ਬਾਕ ਬਖਾਨਹਿ।
ਕਿਮ ਇਨ ਕੇ ਹੋਯਹੁ ਅਨੁਸਾਰੀ?
ਕਰੀ ਨਮੋ ਪੁਨ ਚਰਨ ਅਗਾਰੀ ॥੩॥
ਜੋ ਗੁਰ ਰਾਮਦਾਸ ਕੇ ਆਗੇ।
ਨਿਮੋ ਨਹੀਣ ਪਿਤ ਬਾਕਨਿ ਤਾਗੇ।
ਯਾਂ ਤੇ ਗੁਰ ਅਰਜਨ ਬਡਿਆਈ।
ਆਦਿ ਨਿਮ੍ਰਤਾ ਕੁਛ ਲਖਿ ਪਾਈ੨ ॥੪॥
ਜੋ ਚਾਰਹੁ ਸਤਿਗੁਰ ਮੈਣ ਜੋਤਿ।
ਸੋ ਗੁਰ ਅਰਜਨ ਬਿਖੈ ਅੁਦੋਤ-।
ਇਮ ਬੀਚਾਰ ਮੋਹਰੀ ਆਯੋ।
ਦੇਖਿ ਦੂਰ ਹੀ ਤੇ ਹਰਖਾਯੋ ॥੫॥
ਜਾਇ ਪ੍ਰਦਛਨਾ ਦੀਨਸਿ ਗੁਰ ਕੀ।
ਬੰਦਤਿ ਭਯੋ ਪ੍ਰੀਤਿ ਕਰਿ ਅੁਰ ਕੀ।
ਸ਼੍ਰੀ ਅਰਜਨ ਗੁਰ! ਗਾਨ ਅੁਦਾਰੇ।
ਕ੍ਰਿਪਾ ਕਰਹੁ ਘਰ ਚਲਹੁ ਹਮਾਰੇ ॥੬॥
ਜਥਾ ਬਿਦਰ ਕੇ ਗਏ ਨਿਕੇਤ।
ਦਈ ਬਡਾਈ ਪ੍ਰੀਤਿ ਸਮੇਤ।
ਪ੍ਰੇਮ ਰਿਦੇ ਕੋ ਦੇਖਨਿ ਕਰੋ।
ਯਾਂ ਤੇ ਦੀਨ੧ ਧਾਮ ਪਗ ਧਰੋ ॥੭॥


੧ਸਾਰੀਆਣ ਬਾਣੀਆਣ ਇਜ਼ਕ ਥਾਂ (ਕਰਕੇ) ਵਜ਼ਡੀ ਬੀੜ ਬਣਾਂੀ ਚਾਹੁੰਦੇ ਹਨ।
੨ਗੁਰੂ ਅਰਜਨ ਜੀ ਦੀ ਗੌਰਵਤਾ ਤੇ ਨਿਮ੍ਰਤਾ ਆਦਿ (ਬਾਬੇ ਮੋਹਨ ਨੇ) ਕੁਛਕ ਜਾਣ ਪਾਈ ਹੈ।

Displaying Page 302 of 591 from Volume 3