Sri Gur Pratap Suraj Granth

Displaying Page 303 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੮

ਬਰਜੀ ਰਹਹਿਣ ਵਹਿਰ ਕੇ ਥਾਨ।
ਨਮੋ ਕਰਤਿ ਬਿਨ ਦੇਖਨਿ ਤੇ ਸਭਿ,
ਤੁਮ ਕੋ੧ ਇਸ ਬਿਧਿ ਕੀਨਿ ਬਖਾਨ।
-ਸੇਤ ਬਸਤ੍ਰ ਪਹਿਰਾਵਹੁ ਸਭਿ ਕੋ
ਪੁਨ ਪਾਵਹਿਣ ਦਰਸ਼ਨ ਇਤ ਆਨਿ-।
ਸੁਨਿ ਮਹਿਪਾਲਕ ਮਾਨੀ ਤਿਸ ਬਿਧਿ
ਮੁਦਤਿ ਭਯੋ ਮਨ ਬਿਖੈ ਮਹਾਂਨ ॥੮॥
ਸਭਿਨਿ ਦੇਗ ਤੇ ਭੋਜਨ ਖਾਯੋ
ਬਹੁਰ ਗਯੋ ਸੰਗ ਲੇ ਰਣਵਾਸੁ੨।
ਬਸਤ੍ਰ ਸੁਪੇਦ ਸਭਿਨਿ ਤਨ ਧਾਰੇ
ਬਦਨ ਅਛਾਦੋ ਨਹਿਣ ਕਿਸ ਬਾਸੁ੩।
ਸਤਿਗੁਰ ਖਰੇ ਰਹਤਿ ਗਹਿ ਕੀਲਕ੪
ਬੀਚ ਚੁਬਾਰੇ ਅੂਚ ਅਵਾਸੁ।
ਹੁਤੀ ਦਰੀਚੀ੫ ਨਿਕਟ ਤਿਸੀ ਕਹੁ
ਦਰਸ਼ਨ ਕਰਹਿਣ ਜਿਨਹੁਣ ਕਹੁ ਪਾਸ ॥੯॥
ਤਿਸ ਕੇ ਤਰੇ ਖਰੇ ਹੁਇ ਕਰਿ ਕੈ
ਅਵਲੋਕਤਿ ਗੁਰ ਰੂਪ ਸੁਜਾਨ।
ਦਰਸ਼ਨ ਕਰਿ ਕਰਿ ਗਮਨਤਿ ਆਗੇ
ਅਪਰ ਆਇ ਹੇਰਹਿਣ ਤਿਸ ਥਾਨ।
ਦੇਸ਼ ਬਦੇਸ਼ਨਿ ਕੀ ਬਡਿ ਸੰਗਤਿ
ਇਸੀ ਰੀਤਿ ਦਰਸਤਿ ਹੈ ਆਨਿ੬।
ਅੰਗੀਕਾਰ ਅਕੋਰ ਕਰਹਿਣ ਨਹਿਣ
ਏਕ ਦਿਵਸ ਕੋ ਲੇਣ ਹਿਤੁ ਖਾਨਿ ॥੧੦॥
ਇਹ ਮਿਰਜਾਦ ਕਰੀ ਸ਼੍ਰੀ ਗੁਰੁ ਜੀ,
ਨਿਕਟ ਸਿਜ਼ਖ ਇਸ ਬਿਧਿ ਕੋ ਜਾਨਿ੭।
ਸੋਈ ਕਰਹਿਣ ਅਪਰ ਨਹਿਣ ਬਰਤਹਿਣ


੧(ਪਰ) ਤੁਸਾਲ਼।
੨ਰਾਣੀਆਣ ਲ਼।
੩ਮੂੰਹ ਢਕਿਆ ਨਾ ਕਿਸੇ ਕਪੜੇ ਨਾਲ।
੪ਕਿਜ਼ਲੀ।
੫ਬਾਰੀ ਡਫਾਛ, ਦਰੀਚਾ।
੬ਆਕੇ।
੭ਨੇੜੇ ਰਹਿਂ ਵਾਲੇ ਸਿਖ ਇਸ ਲ਼ ਜਾਣਦੇ ਹਨ।

Displaying Page 303 of 626 from Volume 1