Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੦
ਜਿਮ ਰਘਬਰ ਕੇ ਸਰ੧ ਸਫਲਾਇ ॥੧੪॥
ਰਹੋ ਕਿਤਿਕ ਦਿਨ, ਨਿਤਿਪ੍ਰਤਿ ਦਰਸਹਿ
ਬੰਦਨ ਕਰਹਿ ਭਾਅੁ ਬਹੁ ਠਾਨਿ।
ਨਹੀਣ ਭਾਰਜਾ੨ ਪ੍ਰਾਪਤਿ ਹੋਈ
ਕਰੇ ਬੇਗ ਗਮਨੀ ਅੁਦਿਆਨ੩।
ਦੇਗ ਕਰਾਵਤਿ ਰਹੋ ਗੁਰੂ ਕੀ
ਸਚਿਵਨਿ ਸਹਤ ਕਰਤਿ ਤਹਿਣ ਖਾਂਨਿ੪।
ਡਰਹਿ ਅਵਜ਼ਗਾ ਤੇ ਕਛੁ ਹੋਹਿ ਨ,
ਮਨ ਤੇ ਨਮ੍ਰੀ ਰਹੈ ਮਹਾਨਿ ॥੧੫॥
ਕਿਤਿਕ ਦਿਵਸ ਬਸਿ ਬਿਦਾ ਭਯੋ ਪੁਨ
ਸਤਿਗੁਰ ਆਇਸੁ ਤਿਸੁ ਕੋ ਦੀਨਿ।
ਸਾਵਂਮਜ਼ਲ ਗੁਰੂ ਹੈ ਤੁਮਰੋ
ਇਸ ਕੋ ਨਿਤਿ ਮਾਨਹੁ ਹਿਤ ਕੀਨਿ।
ਸੁਤ ਜਿਵਾਇਬੇ ਆਦਿ ਕਾਮਨਾ
ਪੂਰਬ ਪੂਰਨ ਕਰੀ ਪ੍ਰਬੀਨ।
ਅਭਿ ਭੀ ਬਾਣਛਤਿ ਦੇਇ ਸਭਿਨਿ ਤਿਨ*
ਸ਼ਰਧਾ ਧਰਹੁ ਕਸ਼ਟ ਗਨ ਛੀਨ੫ ॥੧੬॥
ਸਰਬ ਦੇਸ਼ ਤੁਮਰੇ ਕੋ ਗੁਰ+ ਹੈ
ਹਿਤ ਕਰਿ ਸੇਵਹੁ ਪ੍ਰਿਥਮ ਸਮਾਨ।
ਹਾਥਿ ਜੋਰ ਨ੍ਰਿਪ ਨੇ ਸਿਰ ਧਾਰੀ
ਤਿਨ ਕੇ ਨਿਤਿ ਅਨੁਸਾਰਿ ਮਹਾਨ।
ਮਨਹੁ ਪ੍ਰਾਨ ਸਭਿ ਕੇ ਸੁਤ ਐਸੋ੬
ਮ੍ਰਿਤਕ ਜਿਵਾਇ ਦਿਯੋ ਬਡ ਦਾਨ।
ਇਸ ਤੇ ਨੀਕੋ ਆਨ ਕੌਨ ਹੈ
ਜਿਸ ਕਰਿ ਤੁਮਰੋ ਦਰਸ਼ਨ ਠਾਨਿ ॥੧੭॥
੧ਤੀਰ।
੨ਔਰਤ।
੩ਛੇਤੀ ਨਾਲ ਜੰਗਲ ਲ਼ ਚਲੀ ਗਈ।
੪ਭਾਵ ਲਗਰ ਵਿਚ ਰੋਟੀ ਖਾਂਦਾ।
*ਪਾ:-ਨਿਤ।
੫ਸਾਰੇ ਕਸ਼ਟ ਦੂਰ ਹੋਣਗੇ।
+ਦੇਖੋ ਇਸੇ ਰਾਸ ਦੇ ਅੰਸੂ ੩੨ ਅੰਕ ੨੯ ਦੀ ਹੇਠਲੀ ਟੂਕ।
੬ਸਭ ਲ਼ ਪੁਜ਼ਤ੍ਰ ਐਸੀ (ਚੀਗ਼ ਹੈ) ਜੋ ਮਾਨੋ ਪ੍ਰਾਣ (ਦੇ ਤੁਜ਼ਲ ਹੈ)।
(ਅ) ਮਾਨੋ ਸਾਰਿਆਣ ਦੇ ਪ੍ਰਾਣ (ਰੂਪੀ) ਐਹੋ ਜਹੇ ਪੁਜ਼ਤ੍ਰ ਲ਼।