Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੧੭
੪੧. ।ਵਗ਼ੀਰ ਖਾਂ ਦਾ ਆਅੁਣਾ॥
੪੦ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੨
ਦੋਹਰਾ: ਇਸ ਪ੍ਰਕਾਰ ਕੇਤਿਕ ਦਿਵਸ,
ਬਸੇ ਬਸਤਿ ਨਿਰਮੋਹ੧।
ਕਬਿ ਕਬਿ ਚਢਿ ਕੈ ਖਾਲਸਾ,
ਰਿਪੁ ਮੁਕਾਬਲੇ ਹੋਹਿ੨ ॥੧॥
ਚੌਪਈ: ਸ਼ਾਹੁ ਹੁਕਮ ਸੀਰੰਦ ਮੈਣ ਆਯੋ।
ਤਬਿ ਵਗ਼ੀਰ ਖਾਂ ਸਭਿ ਸੁਨਿ ਪਾਯੋ।
ਗਿਰਨ ਬਿਖੈ ਗੁਰ ਧੂਮ ਅੁਠਾਰੀ।
ਤਹਿ ਤੁਮ ਜਾਹੁ ਲੇਹੁ ਦਲ ਭਾਰੀ ॥੨॥
ਮਿਲਹਿ ਗੁਰੂ ਤਬਿ ਮੇਲਨਿ ਕਰੋ।
ਨਾਂਹਿ ਤ ਸਨਮੁਖ ਹੈ ਕਰਿ ਲਰੋ।
ਸੁਨਿ ਸਿਰੰਦ ਕੋ ਸੂਬਾ ਤਬੈ।
ਤਾਰੀ ਕਰੀ ਚਢਨਿ ਕੀ ਸਬੈ ॥੩॥
ਦੂਰ ਦੂਰ ਤੇ ਚਮੂੰ ਸਕੇਲਿ।
ਗਜ ਬਾਜਨਿ ਪਰ ਗ਼ੀਨਨਿ ਮੇਲਿ।
ਲਾਖਹੁ ਸੁਭਟ ਜੋਰ ਕਰਿ੩ ਚਢੋ।
ਦੁੰਦਭਿ ਬਜੋ ਬੀਰ ਰਸ ਬਢੋ ॥੪॥
ਚਲੇ ਨਿਸ਼ਾਨ ਸੈਣਕਰੇ ਆਗੇ।
ਬਾਦਤ੪ ਬਜਨ ਸੈਣਕਰੇ ਲਾਗੇ।
ਮਨਹੁ ਸਮੁੰਦ੍ਰ ਅੁਮਡ ਕਰਿ ਚਾਲਾ।
ਪੈਦਲ ਪਸਰੇ ਜਹਿ ਜਲ ਜਾਲਾ੫ ॥੫॥
ਨਕ੍ਰ ਮਤੰਗ, ਮਜ਼ਛ ਬਡ ਘੋਰੇ੬।
ਬੜਵਾ ਅਗਨਿ ਸ਼ਸਤ੍ਰ ਚਹੁੰ ਓਰੇ।
ਤੁੰਮਲ ਬਡੇ ਤਰੰਗ ਅੁਠਤੇ੭।
ਬਾਦ ਨਾਦ ਬਡ ਜੋਣ ਗਰਜੰਤੇ੮ ॥੬॥
੧ਨਿਰਮੋਹ ਬਸਤੀ ਵਿਚ।
੨ਹੁੰਦਾ ਹੈ।
੩ਜੋੜ ਕੇ।
੪ਵਾਜੇ।
੫ਜਿਜ਼ਥੇ ਪੈਦਲ ਸੈਨਾ ਹੈ ਅੁਹ ਮਾਨੋ ਸਮੁੰਦਰ ਵਿਚ ਬਹੁਤਾ ਜਲ ਪਸਾਰਿਆ ਹੈ।
੬ਹਾਥੀ ਮਾਨੋ ਤੰਦੂਏ ਹਨ ਤੇ ਘੋੜਿਆਣ ਰੂਪੀ ਵਡੇ ਮਜ਼ਛ ਹਨ।
੭ਫੌਜੀ ਦਸਤੇ ਮਾਨੋ ਬੜੀਆਣ ਬੜੀਆਣ ਲਹਿਰਾਣ ਅੁਠਦੀਆਣ ਹਨ।
੮ਵਾਜਿਆਣ ਦੀ ਅਵਾਜ ਮਾਨੋਣ (ਸਮੁੰਦਰ) ਗਜ਼ਜਦਾ ਹੈ।