Sri Gur Pratap Suraj Granth

Displaying Page 307 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੨

ਆਵਹੁ, ਸਜ਼ਚਨਿ ਸਜ਼ਚ! ਪੁਕਾਰਹਿਣ
ਬਹੁਰ ਸਰਾਹਹਿਣ ਸੇਵ ਦਿਖਾਹਿਣ੧।
ਈਣਧਨ ਆਨਹਿਣ੨ ਆਇਸੁ ਮਾਨਹਿ,
ਜੋ ਸਿਖ ਕਹਹਿਣ ਸੁ ਫੇਰਹਿ ਨਾਂਹਿ ॥੨੧॥
ਇਮਿ ਸੰਗਤ ਕੀ ਖੁਸ਼ੀ ਹੋਤਿ ਨਿਤਿ
ਸਤਿਗੁਰ ਭੀ ਅੁਰ ਹੋਹਿਣ ਕ੍ਰਿਪਾਲ।
ਜਿਸ ਪਰ ਸਿਜ਼ਖ ਪ੍ਰਸੰਨ ਰਹਹਿਣ ਬਹੁ
ਤਿਸ ਪਰ ਗੁਰੂ ਪ੍ਰਸੰਨ ਬਿਸਾਲ।
ਗੁਰ ਪ੍ਰਸੀਦ ਹੁਇ੩ ਜਿਸ ਪਰ ਜਾਨਹੁਣ
ਤਿਸ ਪਰ ਤੀਨ ਲੋਕਪਤਿ ਦਾਲ੪।
ਪ੍ਰਭੂ ਪ੍ਰਸੰਨ ਹੋਇਣ ਜਬਿ ਜਿਸ ਪਰ
ਕਰੁਨਾ ਕਰਹਿਣ ਚਰਾਚਰ ਜਾਲ ॥੨੨॥
ਕੰਬਰ ਏਕ ਧਰਹਿ੫* ਤਨ ਛਾਦਨ
ਭੂਰੇ ਵਾਰੋ੬ ਕਰਹਿਣ ਅੁਚਾਰ।
ਸੇਵਹਿ ਸਦਾ ਦੇ ਕੀ ਸੇਵਾ,
ਲਾਵਨਿ ਸਮਧਾ੭ ਆਦਿ ਜਿ ਕਾਰ।
ਸੋ ਬਨ ਬਿਖੈ ਨਿਤਾਪ੍ਰਤਿ ਗਮਨਤਿ
ਇਕ ਦਿਨ ਗਯੋ ਬੰਧਿਬੇ ਭਾਰ੮।
ਸੋ ਨ੍ਰਿਪ ਕੀ ਦਾਰਾ੯ ਇਸ ਪਿਖਿ ਕਰਿ
ਆਈ ਦੌਰ ਮਹਾਂ ਬਿਕਰਾਰ੧੦ ॥੨੩॥
ਸਿਰ ਪਰ ਬਾਰ ਖਿੰਡੇ ਚਹੁਣ ਦਿਸ਼ ਮਹਿਣ
ਨਗਨ ਅੰਗ ਸਗਰੋ ਜਿਸ ਕੇਰਿ।
ਭੈਦਾਯਕ ਬਨ ਮਹਿਣ ਨਿਤਿ ਬਿਚਰਹਿ


੧ਦੇਖਕੇ।
੨ਬਾਲਕ ਲਿਆਵੇ।
੩ਪ੍ਰਸੰਨ ਹੋਣ।
੪ਤਿੰਨਾਂ ਲੋਕਾਣ ਦੇ ਮਾਲਕ (ਪ੍ਰਭੂ ਜੀ) ਦਿਆਲ ਹੁੰਦੇ ਹਨ।
੫ਕੰਬਲੀ ਧਾਰਦਾ ਹੈ (ਸਜ਼ਚ ਨਿਸਜ਼ਚ)।
*ਪਾ:-ਕਰਹਿ।
੬ਭੂਰੀ ਵਾਲਾ।
੭ਬਾਲਂ।
੮(ਬਾਲਂ ਦਾ) ਭਾਰ ਬੰਨ੍ਹਣ ਲ਼।
੯ਭਾਵ ਹਰੀ ਪੁਰ ਵਾਲੇ ਰਾਜਾ ਦੀ (ਪਾਲ) ਇਸਤ੍ਰੀ।
੧੦ਭਿਆਨਕ।

Displaying Page 307 of 626 from Volume 1