Sri Gur Pratap Suraj Granth

Displaying Page 311 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੬

ਸਤਿਗੁਰ ਪਿਖਿ ਤਿਨ ਬਹੁ ਬਿਗਸਾਇ।
ਕ੍ਰਿਪਾ ਕਰੀ ਪੁਨ ਕਹੋ ਸੁਨਹੁ ਤੁਮ
ਪਤਿ ਇਸਤ੍ਰੀ ਬਨਿ ਰਹੁ ਇਕ ਥਾਇ।
ਤੇਰੀ ਘਾਲਿ ਪਰੀ ਅਬਿ ਥਾਇਣ ਸੁ
ਮੇਰੋ ਧਾਨ ਕਰਹੁ ਘਰ ਜਾਇ ॥੩੪॥
ਦੁਤਿਯ ਕੌਣਸ ਭੀ ਲਿਹੁ ਹਮ ਪਗ ਕੀ
ਬਾਧਿ ਅੁਪਾਧਿ ਜਿ ਕਿਸ ਕੇ ਹੋਇ।
ਇਸ ਕੇ ਛੁਵਤਿ ਬਿਨਸ ਸਭਿ ਜਾਵਹਿਣ
ਤਿਸ ਤਨ ਕੇ ਦੁਖ ਰਹੈ ਨ ਕੋਇ।
ਬਚਨ ਫੁਰਹਿ ਤੁਵ ਬਰ ਜੁ ਸ੍ਰਾਪ ਸਭਿ,
ਨਿਜ ਗ੍ਰਹਿ ਬਸਹੁ ਚਿੰਤ ਚਿਤ ਖੋਇ।
ਗੁਰਮੁਖ ਪੰਥ ਪ੍ਰਕਾਸ਼ਹੁ ਜਿਤ ਕਿਤ
ਅਗ਼ਮਤ ਸਹਤ ਭਯੋ ਤਬਿ ਸੋਇ ॥੩੫॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸਜ਼ਚਨਸਜ਼ਚ ਪ੍ਰਸੰਗ ਬਰਨਨ
ਨਾਮ ਤੀਨਤ੍ਰਿੰਸਤੀ ਅੰਸੂ ॥੩੩॥
ਵਿਸ਼ੇਸ਼ ਟੂਕ: ਕਵੀ ਜੀ ਨੇ ਇਸੇ ਰਾਸ ਦੇ ਅੰਸੂ ੪੨ ਤੇ ੬੩ ਵਿਚ ਦੋ ਹੋਰ ਇਸਤ੍ਰੀਆਣ ਦਾ
ਸਤਿਗੁਰੂ ਜੀ ਦੇ ਹਗ਼ੂਰ ਆਅੁਣ ਦਾ ਗ਼ਿਕਰ ਕਰਦੇ ਹੋਏ ਲਿਖਿਆ ਹੈ ਕਿ
ਇਹਨਾਂ ਦੇ ਪੁਜ਼ਤਰ ਚਲਾਂਾ ਕਰ ਗਏ ਸੀ, ਜਿਨ੍ਹਾਂ ਲ਼ ਲਿਆ ਕੇ ਇਹਨਾਂ ਸ਼੍ਰੀ
ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਰਖਕੇ ਜੀਅੁਣਦਾ ਕਰਨ ਦੀ ਯਾਚਨਾ
ਕੀਤੀ ਤੇ ਸਤਿਗੁਰੂ ਜੀ ਨੇ ਓਹਨਾਂ ਲ਼ ਜਿਵਾ ਦਿਜ਼ਤਾ। ਇਸੇ ਤਰ੍ਹਾਂ ਰਾਸ ੨ ਦੇ
ਅੰਸੂ ੯ ਵਿਚ ਬਾਅੁਲੀ ਸਾਹਿਬ ਦਾ ਕੜ ਤੋੜਨ ਵਾਲਾ ਭਾਈ ਮਾਂਕ ਜਦ
ਇਕ ਦਮ ਪਾਂੀ ਨਿਕਲ ਆਅੁਣ ਦੇ ਕਾਰਨ ਬਾਅੁਲੀ ਵਿਚ ਹੀ ਸਮਾ ਗਿਆ
ਤਦ ਓਹਦੀ ਮਾਤਾ ਰੁਦਨ ਕਰਦੀ ਸਤਿਗੁਰੂ ਜੀ ਦੇ ਪਾਸ ਆਈ। ਆਪ ਨੇ
ਮਾਂਕ ਜੀ ਲ਼ ਨਵਾਣ ਜਨਮ ਦਿਜ਼ਤਾ। ਫਿਰ ਇਸੇ ਰਾਸ ਦੇ ੫੫ ਅੰਸੂ ਵਿਚ
ਪਤਿਬ੍ਰਤਾ ਮਾਈ ਤੇ ਦੀਵਾਨ ਵਿਚ ਓਹਦਾ ਵਿਰਤਾਂਤ ਸੁਣਨਾ ਤੇ ੬੦ ਅੰਸੂ
ਵਿਚ ਮਥੋ ਮੁਰਾਰੀ ਦਾ ਵਿਸਥਾਰ ਨਾਲ ਪ੍ਰਸੰਗ ਦੇਕੇ ਕਵੀ ਜੀ ਦਜ਼ਸਦੇ ਹਨ ਕਿ
ਇਸ ਸੁਭਾਗ ਜੋੜੀ ਲ਼ ਸਤਿਗੁਰੂ ਜੀ ਨੇ ਸਿਜ਼ਖੀ ਦਾ ਪ੍ਰਚਾਰਕ ਨੀਯਤ ਕੀਤਾ,
ਇਨ੍ਹਾਂ ਤੋਣ ਪ੍ਰਗਟ ਹੈ ਕਿ ਸ਼੍ਰੀ ਗੁਰੂ ਜੀ ਦੇ ਦੀਵਾਨਾਂ ਵਿਚ ਇਸਤ੍ਰੀਆਣ ਲ਼ ਜਾਣ
ਦੀ ਰੋਕ ਨਹੀਣ ਸੀ, ਨਾ ਕੇਵਲ ਇਹ ਕਿ ਇਸਤ੍ਰੀਆਣ ਦੀਵਾਨਾਂ ਵਿਚ ਜਾ ਕੇ
ਸ਼ਬਦ ਕੀਰਤਨ ਦੇ ਅੁਪਦੇਸ਼ ਸੁਣਕੇ ਆਪਣਾ ਜਨਮ ਸਫਲ ਕਰਦੀਆਣ, ਸਗੋਣ
ਓਹ ਸਿਖੀ ਦੇ ਪ੍ਰਚਾਰਕ ਦੀ ਹੈਸੀਅਤ ਵਿਚ ਭੀ ਕੰਮ ਕਰਦੀਆਣ ਸਨ। ਇਥੇ
ਕਵੀ ਜੀ ਨੇ ਜੋ ਇਸਤ੍ਰੀਆਣ ਦੇ ਜਾਣ ਦੀ ਰੋਕ ਦਾ ਗ਼ਿਕਰ ਕੀਤਾ ਹੈ, ਇਸ
ਦਾ ਭਾਵ ਜਾਪਦਾ ਇਹ ਹੈ ਕਿ ਇਸਤ੍ਰੀਆਣ ਲਈ ਭੜਕੀਲੇ ਲਿਬਾਸਾਂ ਵਿਚ ਜਾਣ
ਘੁੰਡ ਕਜ਼ਢ ਕੇ ਜਾਣ ਬੁਰਕੇ ਆਦਿਕ ਪਰਦਿਆਣ ਵਿਚ ਜਾਣ ਦੀ ਮਨਾਹੀ ਸੀ।

Displaying Page 311 of 626 from Volume 1