Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੨੪
੪੭. ।ਰਾਜਾ ਸਿਜ਼ਖ ਹੋਇਆ॥
੪੬ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੪੮
ਦੋਹਰਾ: ਸਭਿ ਅਬਲਾ ਕੇ ਸਹਿਤ ਨ੍ਰਿਪ, ਡਰੋ ਬਾਕ ਸੁਨਿ ਸ੍ਰਾਪ*।
ਚਹਤਿ ਪੁਨਹਿ ਕਰਿ ਅਨਦ ਕੋ, ਭਯੋ ਬੁਰੋ ਫਲ ਪਾਪ੧ ॥੧॥
ਚੌਪਈ: ਤ੍ਰਸਤਿ ਭੂਪ ਨੇ ਪਾਗ ਅੁਤਾਰੀ।
ਪਦ ਪੰਕਜ ਪਰ ਧਰੀ ਅਗਾਰੀ।
ਹਾਥ ਜੋਰਿ ਹੁਇ ਦੀਨ ਮਹਾਨਾ।
ਗੁਰ ਪ੍ਰਸੰਨ ਹਿਤ ਬਾਕ ਬਖਾਨਾ ॥੨॥
ਬਡਿਅਨਿ ਕੀ ਇਹ ਬਡ ਬਡਿਆਈ।
ਬਖਸ਼ਹਿ ਦਾਸ ਭੂਲ ਜੇ ਜਾਈ।
ਏਕ ਬਾਰ ਜੇ ਅਪਨੋ ਕਰਿਹੀਣ।
ਨਹਿ ਅਵਗੁਨ ਤਿਨ ਕੇਰ ਨਿਹਰਿਹੀਣ ॥੩॥
ਸਾਗਰ ਨੇ ਬੜਵਾਨਲ ਧਾਰੀ।
ਜਲ ਨਾਸਹਿ ਤਜਿ ਨਹੀਣ ਨਿਕਾਰੀ੨।
ਚੰਦ੍ਰ ਮੌਲ ਨੇ੩ ਚੰਦ੍ਰ ਧਰੋ ਸਿਰ।
ਸਹਿਤ ਕਲਕ, ਨ ਕੀਨਸਿ ਪਰਹਰਿ੪ ॥੪॥
ਤੈਸੇ ਕ੍ਰਿਪਾ ਦ੍ਰਿਸ਼ਟਿ ਅਵਿਲੋਕਹੁ।
ਅਵਗੁਨ ਦੇਖਿ ਕੋਪ ਕਹੁ ਰੋਕਹੁ।
ਹਿਤ ਕੀ ਸਿਜ਼ਖਾ ਦੇਹੁ ਅਗਾਰੀ।
ਚਰਣਾਂਮ੍ਰਿਤ ਲੈਬੇ ਇਛ ਧਾਰੀ ॥੫॥
ਸਿਜ਼ਖ ਆਪਨੋ ਕਰਹੁ ਗੁਸਾਈਣ।
ਸਫਲ ਹੋਇ ਕਾਯਾਂ ਨਰ ਪਾਈ੫।
ਸੁਨਿ ਸਤਿਗੁਰ ਬੋਲੇ ਮਤਿ ਧੀਰ।
ਭੋ ਜੈ ਸਿੰਘ ਸਵਾਈ ਬੀਰ! ॥੬॥
ਨਿਸ਼ਚਲ ਨਿਸ਼ਚੈ ਨਿਤ ਚਿਤ ਜਿਨ ਕੇ।
ਸ਼੍ਰੀ ਨਾਨਕ ਸੁਖਦਾਇਕ ਤਿਨ ਕੇ।
ਅੰਗ ਸੰਗ ਰਹਿ ਸਦਾ ਸਹਾਈ।
ਹਲਤ ਪਲਤ ਮਹਿ ਪ੍ਰਭੁ ਹਿਤ ਦਾਈ ॥੭॥
੧(ਪਤੀਆਣ ਲੈਂ ਰੂਪੀ) ਪਾਪ ਦਾ ਫਲ ਬੁਰਾ ਹੋਇਆ ਹੈ।
੨(ਜਲ ਦਾ) ਜਲਂਾ ਸਹਾਰਦਾ ਹੈ (ਪਰ ਆਪਣੇ ਵਿਚੋਣ) ਨਿਕਾਲ ਨਹੀਣ ਛਜ਼ਡਦਾ।
੩ਮਜ਼ਥੇ ਤੇ ਚੰਦ ਧਰਨ ਵਾਲੇ ਭਾਵ ਸ਼ਿਵਜੀ ਨੇ।
੪(ਚੰਦ) ਕਲਕ ਵਾਲਾ ਹੈ ਪਰ ਅੁਸ ਲ਼ ਦੂਰ ਨਹੀਣ ਕੀਤਾ।
੫ਮਾਨੁਖ ਸਰੀਰ ਪਾਇਆ ਹੈ ਇਹ ਸਫਲ ਹੋਵੇ।