Sri Gur Pratap Suraj Granth

Displaying Page 311 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੨੪

੪੦. ।ਜੰਗ ਦੀਆਣ ਤਿਆਰੀਆਣ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੧
ਦੋਹਰਾ: ਤਿਸੀ ਤਾਲ ਕੇ ਦੁਇ ਦਿਸ,
ਲਹਿਰਾ ਔਰੁ ਮਰ੍ਹਾਜ੧।
ਪਹੁਚੇ ਸ਼੍ਰੀ ਹਰਿਰਾਇ ਜਬਿ,
ਗ੍ਰਾਮ ਬਸਾਏ ਸਾਜ੨ ॥੧॥
ਚੌਪਈ: ਦੁਇ ਦੁਇ ਕੋਸ ਦੋਇ ਦਿਸ਼ ਗ੍ਰਾਮੂ।
ਲਹਿਰਾ ਅਰੁ ਮਰ੍ਹਾਜ ਜਿਸ ਨਾਮੂ।
ਸ਼੍ਰੀ ਸਤਿਗੁਰ ਹਰਿਰਾਇ ਬਸਾਏ।
ਅਜ਼ਗ੍ਰ ਕਥਾ ਇਹ ਦੇਅੁਣ ਸੁਨਾਏ ॥੨॥
ਸ਼੍ਰੀ ਹਰਿ ਗੋਵਿੰਦ ਪਹੁਚੇ ਜਾਇ।
ਹੁਤੀ ਅੁਜਾਰ ਤਹਾਂ ਸਮੁਦਾਇ।
ਨਹੀਣ ਗ੍ਰਾਮ ਨੇਰੇ, ਨਹਿ ਪਾਨੀ।
ਭਏ ਮਵਾਸ ਮਹਾਂ ਗੁਨਖਾਨੀ ॥੩॥
ਸਭਿ ਸੁਭਟਨਿ ਕੋ ਦੀਨਿ ਸੁਨਾਈ।
ਰਹਹੁ ਸੁਚੇਤ ਕਰਹੁ ਤਕਰਾਈ।
ਰਿਪੁ ਗਨ ਪਹੁਚੇ ਹੀ ਅਬਿ ਜਾਨੋਣ।
ਦੈ ਗੁਲਕਾ ਭਰਿ੩ ਹਤਹੁ ਨਿਸ਼ਾਨੋ ॥੪॥
ਗੁਰ ਪ੍ਰਤਾਪ ਤੇ ਜਢ ਰਿਪੁ ਬਨੈ੪।
ਆਇ ਸਮੂਹ ਸੁਗਮ ਹੀ ਹਨੈਣ।
ਜਿਮ ਹਯ ਲਾਇ ਲਗਾਇ ਕਲਕ੫।
ਤਿਮ ਲਿਹੁ ਬਿਜੈ ਸੰਘਾਰਿ ਨਿਸ਼ੰਕ ॥੫॥
ਸੁਨਿ ਅੁਤਸਾਹ ਭਟਨ ਕੋ ਹੋਵਾ।
ਅਧਿਕ ਬੀਰ ਰਸ ਰਿਦੈ ਪਰੋਵਾ।
ਗ਼ੀਨ ਸਮੇਤ ਖਰੇ ਹਯ ਰਾਖੇ।
ਆਪ ਸਨਧਬਜ਼ਧ ਰਿਪੁ ਕਾਣਖੇ੬ ॥੬॥
ਇਮ ਸਤਿਗੁਰ ਤਹਿ ਕੀਨਸਿ ਡੇਰਾ।


੧ਦੋ ਪਿੰਡਾਂ ਦੇ ਨਾਮ ਹਨ।
੨ਸਜਾਕੇ।
੩ਦੋ ਦੋ ਗੋਲੀਆਣ ਭਰਕੇ।
੪ਵੈਰੀ ਜੜ ਹੋ ਜਾਣਗੇ।
੫(ਵੈਰੀ ਲ਼) ਕਲਕ ਲਾ ਕੇ।
੬ਵੈਰੀ ਲ਼ ਅੁਡੀਕਦੇ ਹਨ।

Displaying Page 311 of 473 from Volume 7