Sri Gur Pratap Suraj Granth

Displaying Page 312 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੨੫

੪੨. ।ਅਕਾਲ ਬੁੰਗਾ ਰਚਿਆ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੩
ਦੋਹਰਾ: ਵਹਿਰ ਅਨਦ ਬਿਲਦ ਕਰਿ, ਸ੍ਰੀ ਹਰਿਗੋਬਿੰਦ ਚੰਦ।
ਸੁੰਦਰ ਮੰਦਿਰ ਕੋ ਗਏ, ਮੁਖ ਮਨਿਦ ਅਰਬਿੰਦ ॥੧॥
ਚੌਪਈ: ਜਨਨੀ ਕੋ ਪਿਖਿ ਮਸਤਕ ਟੇਕਾ।
ਨਿਕਟਿ ਬੈਠਿ ਗੇ ਜਲਧਿ ਬਿਬੇਕਾ।
ਕਰਿ ਦੁਲਾਰ ਗੰਗਾ ਕਰ ਫੇਰਾ।
ਰਿਦੇ ਸਨੇਹ ਅਛੇਹ ਵਡੇਰਾ ॥੨॥
ਹੇ ਸੁਤ! ਅਬਿ ਅਲਬ ਸਭਿ ਕੇਰੇ।
ਸਿਖ ਸੰਗਤਿ ਹਮ ਤੁਮ ਦਿਸ਼ ਹੇਰੇ।
ਨਹੀਣ ਆਪ ਗਰ ਸੇਲੀ ਮੇਲੀ੧।
ਰੀਤਿ ਬਡਿਨ ਕੀ ਕੋਣ ਕਰਿ ਪੇਲੀ੨ ॥੩॥
ਚੰਦੁ ਪਾਤਕੀ ਅਧਿਕ ਬਿਰੋਧੀ।
ਕੁਟਿਲ ਕੁਚਾਲੀ ਕਲਹੀ ਕ੍ਰੋਧੀ।
ਤਿਸ ਹਤਿਬੇ ਪ੍ਰਣ ਕੀਨਿ ਸੁਨਾਵਨਿ।
ਸਕਲ ਜਗਤ ਕੀਨਸਿ ਬਿਦਤਾਵਨਿ ॥੪॥
ਤੁਰਕ ਤੇਜ ਅਬਿ ਤਪਹਿ ਮਹਾਨ।
ਮਹਾਂ ਬਲੀ ਲਖਿ ਬਨੋ ਦਿਵਾਨ।
ਮੁਸ਼ਕਲ ਮਹਾਂ ਹਤਨਿ ਸੋ ਪਾਪੀ।
ਕਰੀ ਸ਼ੀਘ੍ਰਤਾ ਪ੍ਰਣ ਮਹਿ ਆਪੀ ॥੫॥
ਮੁਖ ਤੇ ਕਹਹੁ -ਸ਼ਸਤ੍ਰ ਹਮ ਧਾਰੈਣ।
ਗੁਰੂ ਪਿਤਾ ਕੋ ਬੈਰ ਸੰਭਾਰੈਣ-।
ਅਪਨੇ ਘਰ ਮਹਿ ਸੁਭਟ ਨ ਏਕ।
ਕਿਮ ਰਣ ਕਰਿਬੇ ਧਰਹੁ ਬਿਬੇਕ੩ ॥੬॥
ਸੁਨਿ ਗੰਗਾ ਤੇ ਸਤਿਗੁਰ ਬੋਲੇ।
ਹਤੌਣ ਪਾਤਕੀ, ਪ੍ਰਣ ਨਹਿ ਡੋਲੇ।
ਜਿਸ ਨਰ ਪਿਤ ਕੋ ਬੈਰ ਨ ਲੀਯੋ।
ਕੋਣ ਜਨਮੋ ਜਗ ਕਾਯਰ ਹੀਯੋ੪ ॥੭॥
ਆਯੁਧ ਧਰੌਣ ਚਮੂੰ ਬਡ ਕਰੌਣ।

੧ਆਪ ਨੇ ਗਲ ਵਿਚ ਸੇਲੀ ਨਹੀਣ ਪਾਈ।
੨ਹਟਾਈ।
੩ਵਿਚਾਰ।
੪ਗੀਦੀ ਹਿਰਦਾ।

Displaying Page 312 of 501 from Volume 4