Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੨੫
੪੩. ।ਆਲਸੂਨ ਮਾਰਨਾ॥
੪੨ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੪
ਦੋਹਰਾ: ਦੈ ਬਿਸੰਤ ਗਿਨਤੀ ਬਿਖੈ,
ਧਾਰਿ ਪਹਾਰਨਿ ਕੇਰਿ।
ਮਹਾਂ ਬਹਾਦਰ ਬਿਦਤ ਭੇ,
ਸਤਿਗੁਰ ਬੀਰ ਬਡੇਰ ॥੧॥
ਸੈਯਾ ਛੰਦ: ਸ਼ਜ਼ਤ੍ਰ ਮਿਜ਼ਤ੍ਰ ਗਿਰਪਤੀ੧, ਪਹਾਰੀ
ਸਭਾ ਲਗਾਹਿ ਬੀਰ੨ ਜਿਸ ਥਾਨ੩।
ਜਹਿ ਸੰਗ੍ਰਾਮ ਬਾਰਤਾ ਹੋਵਹਿ
ਸ਼ਸਤ੍ਰ ਪ੍ਰਹਾਰਨਿ ਕਰਹਿ ਬਖਾਨ।
ਤਹਾਂ ਪ੍ਰਥਮ ਗਿਨਤੀ ਮਹਿ ਸਗਰੇ
ਕਲੀਧਰ ਕੋ ਗਿਨਹਿ ਮਹਾਨ।
ਜੁਜ਼ਧ ਪ੍ਰਬਿਰਤੇ ਨਾਮ ਜਿ ਸਿਮਰਹਿ
ਸੋ ਭੀ ਬਿਜੈ ਪਾਇ ਰਿਪੁ ਹਾਨਿ੪ ॥੨॥
ਬ੍ਰਿੰਦ ਸ਼ਜ਼ਤ੍ਰ ਹੁਇ, ਗਿਨਹਿ ਨ ਮਨ ਮਹਿ,
ਥੋਰਨਿ ਸਾਥ ਹਤਹਿ ਹਥੀਆਰ੫।
ਨਿਰਭੈ ਹੋਇ ਪ੍ਰਵੇਸ਼ਤਿ ਰਨ ਮਹਿ,
ਅਰਹਿ ਬੀਰ ਤਿਸ ਮਾਰਹਿ ਡਾਰ।
ਰਿਪੁ ਨਹਿ ਠਹਿਰਹਿ ਭੈ ਧਰਿ ਭਾਜਹਿ,
ਬਿਜੈ ਲਛਮੀ ਲੇਤਿ ਅੁਦਾਰ।
ਇਜ਼ਤਾਦਿਕ ਬਹੁ ਕਰਹਿ ਸੁਜਸੁ ਕੋ,
ਦਰਸਹਿ ਬੰਦਹਿ ਆਨਦ ਧਾਰਿ ॥੩॥
ਪੁਰਿ ਨਦੌਂ ਮਹਿ ਭੌਨ ਚੁਕੋਨੇ
ਚੂਨੇ ਸੰਗ ਚਿਨਹਿ ਬਹੁ ਭਾਇ੬।
ਸੁੰਦਰ ਦਰ ਬਰ੭ ਬ੍ਰਿੰਦ ਬਨੇ* ਜਿਨ
੧ਸ਼੍ਰੀ ਗੁਰੂ ਜੀ ਦੇ ਮਿਤ੍ਰ ਵਾ ਸ਼ਜ਼ਤ੍ਰ ਪਹਾੜੀ ਰਾਜੇ।
੨ਪਹਾੜੀ ਸੂਰਮੇ।
੩ਜਿਜ਼ਥੇ ਸਭਾ ਲਾ (ਬੈਠਦੇ) ਹਨ।
੪(ਐਅੁਣ ਕਹਿਦੇ ਹਨ ਕਿ ਜੇ ਕੋਈ) ਜੁਜ਼ਧ ਵਿਚ ਰਚਿਆਣ (ਕਲੀਧਰ ਜੀ ਦਾ) ਨਾਮ ਹੀ ਸਿਮਰ ਲਏਗਾ ਅੁਹ
ਬੀ ਜਿਜ਼ਤ ਪਾਏਗਾ ਤੇ ਵੈਰੀ ਲ਼ ਨਾਸ਼ ਕਰੇਗਾ। ਫਿਰ ਦੇਖੋ ਕਿ ਆਪ.....)।
੫ਚਾਹੋ ਕਿੰਨੇ ਵੈਰੀ ਹੋਣ ਮਨ ਵਿਚ ਪ੍ਰਵਾਹ ਨਹੀਣ ਕਰਦੇ, ਥੋੜਿਆਣ ਨਾਲ ਹੀ ਹਥਾਰ ਵਾਹੁੰਦੇ ਹਨ।
੬ਚਿਂੇ ਹੋਏ ਸਨ ਬਹੁਤ ਤਰ੍ਹਾਂ ਦੇ।
੭ਸ਼੍ਰੇਸ਼ਟ।
*ਪਾ:-ਪਟੇ।