Sri Gur Pratap Suraj Granth

Displaying Page 313 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੨੫

੪੨. ।ਰਾਜਿਆਣ ਨੇ ਵਗ਼ੀਰ ਖਾਂ ਲ਼ ਭੜਕਾਅੁਣਾ। ਰਾਇ ਬਿਸਾਲੀ ਮੇਲ॥
੪੧ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੩
ਦੋਹਰਾ: ਭਯੋ ਖੇਤ ਦਾਰੁਨ ਮਹਾਂ, ਲੋਥ ਸੰਕੀਰਣ ਜਾਲ੧।
ਕੂਕੈਣ ਜੰਬੁਕ ਆਨਿ ਕੈ, ਕੂਕਰ ਕੂਕਿ ਬਿਸਾਲ ॥੧॥
ਚੌਪਈ: ਨਿਜਗਣ ਕੇ ਗਣ੨ ਲੈ ਕਰਿ ਸੰਗ।
ਬਿਚਰੇ ਰੁਜ਼ਦ੍ਰ ਰੁਜ਼ਦ੍ਰ ਕਰਿ ਅੰਗ੩।
ਬ੍ਰਿੰਦ ਜੋਗਨੀ ਪੀਵਤਿ ਸ਼੍ਰੋਂ।
ਬੋਲ ਭਯੰਕਰ ਸੁਨਿਯਤਿ ਸ਼੍ਰੋਂ ॥੨॥
ਪਰੇ ਹਗ਼ਾਰਹੁ ਹਯ ਹਥਾਰ।
ਨਹਿ ਘਾਯਲ ਕੀ ਕਰੀ ਸੰਭਾਰ।
ਤਿਸ ਛਿਨ ਜੀਵਤਿ ਭੀ ਮਰਿ ਗਏ।
ਬਨ ਕੇ ਜੀਵ ਮਾਸ ਭਖਿ ਲਏ ॥੩॥
ਪਰੀ ਮਾਰ ਤੁਰਕਨਿ ਪਰ ਗਾਢੀ।
ਮਹਾਂ ਸੋਗ ਜੁਤਿ ਪੀਰਾ ਬਾਢੀ।
ਰਹੋ ਵਜੀਦਖਾਨ ਚਿਤ ਚਿਤਵਤਿ।
-ਇਹ ਮਮ ਲਸ਼ਕਰ ਪਰ ਕਾ ਬਿਤਵਤਿ੪ ॥੪॥
ਜਾਨੀ ਗਈ ਨ ਕੁਛ ਬੁਧਿ ਮਨ ਤੇ-।
ਝੂਰੋ ਪਾਇ ਪਰਾਜੈ ਰਨ ਤੇ।
-ਸਿੰਘ ਅਲਪ ਹੀ ਹਤੇ ਨ ਗਏ।
ਰਹੇ ਮਵਾਸੀ ਬਡ ਬਲ ਕਿਯੇ ॥੫॥
ਕੋਟ ਦੁਰਗ ਕੀ ਓਟ ਨ ਕੋਈ।
ਬੀਚ ਮਦਾਨ ਮੋਰਚੇ ਹੋਈ।
ਮਰੇ ਹਗ਼ਾਰਹੁ ਬੀਰ ਤੁਰੰਗ।
ਨਹੀਣ ਸੰਭਾਰਹਿ ਘਾਇਲ ਜੰਗ੫- ॥੬॥
ਇਜ਼ਤਾਦਿਕ ਪਛੁਤਾਵਤਿ ਰਹੋ।
ਗੁਰ ਪ੍ਰਤਾਪ ਨਹਿ ਮੂਰਖ ਲਹੋ।
ਭੀਮਚੰਦ ਕਹਿਲੂਰੀ ਗਯੋ।
ਭੂਪਚੰਦ ਹੰਡੂਰੀ ਲਹੋ ॥੭॥


੧ਸਾਰੀਆਣ (ਦੋਹਾਂ ਧਿਰਾਣ ਦੀਆਣ) ਲੋਥਾਂ ਰਲੀਆਣ ਮਿਲੀਆਣ ਪਈਆਣ ਹਨ।
੨ਸਾਰੇ ਆਪਣੇ ਗੁਣਾਂ ਲ਼।
੩ਰੁਜ਼ਦ੍ਰ ਸਰੀਰਾਣ ਲ਼ ਭਾਨਕ ਬਨਾਕੇ ਵਿਚਰ ਰਹੇ ਹਨ।
੪ਕੀ ਬੀਤਦੀ ਹੈ?
੫ਜੰਗ ਵਿਚ ਗ਼ਖਮੀ ਹੋਇਆਣ ਦੀ ਸੰਭਾਲ ਵੀ ਨਹੀਣ ਕੀਤੀ ਜਾ ਸਕੀ।

Displaying Page 313 of 386 from Volume 16