Sri Gur Pratap Suraj Granth

Displaying Page 314 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੨੭

੪੪. ।ਨਾਹਣ ਵਲ ਟੁਰਨਾ॥
੪੩ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੫
ਦੋਹਰਾ: ਅਗਲੇ ਦਿਨ ਸ਼੍ਰੀ ਸਤਿਗੁਰੂ, ਸੁੰਦਰ ਸਦਨ ਸੁਹਾਇ।
ਮਸਲਤ ਕਰਿ ਬਹੁਤੇ ਸਕਲ, ਨਿਮੇ ਕਮਲ ਪਦ ਪਾਇ ॥੧॥
ਹਾਕਲ ਛੰਦ: ਸ਼੍ਰੀ ਗੁਜਰੀ ਤਬਿ ਚਲਿ ਆਈ।
ਸਨਮਾਨਤਿ ਅੂਚ ਬਿਠਾਈ।
ਢਿਗ ਨਦ ਚੰਦ ਪੰਚ ਭ੍ਰਾਤਾ।
ਗੁਰਚਰਨ ਜਿਨਹੁ ਮਨ ਰਾਤਾ ॥੨॥
ਪੁਨ ਥਿਰ ਮਸੰਦ ਸਮੁਦਾਏ।
ਸਭਿ ਗੁਰ ਦਿਸ਼ਿ ਦ੍ਰਿਸ਼ਟਿ ਲਗਾਏ।
ਬਹੁ ਸੁਤ ਸਨੇਹ ਸੋਣ ਸਾਨੀ।
ਪਿਖਿ ਮਾਤਾ ਬਾਤ ਬਖਾਨੀ ॥੩॥
ਹੇ ਪੁਜ਼ਤ੍ਰ! ਕਹਹੁ ਕਿਹ ਪਾਤੀ੧?
ਕਿਸ ਨ੍ਰਿਪਤਿ ਪਠੀ, ਕਿਸ ਭਾਂਤੀ?
ਸੋ ਦੇਸ਼ ਅਹੈ ਦਿਸ਼ ਕੌਨੇ?
ਕਹਿ ਪਠੋ ਕਹਾਂ, ਇਤ ਤੌਨੇ੨? ॥੪॥
ਸੁਨਿ ਮਾਤ ਬਾਕ ਕੋ ਬੋਲੇ।
ਮੁਖ ਕਮਲ ਹੀਰ ਰਦ ਖੋਲੇ੩।
ਜਿਤ ਜਮੁਨਾ ਸ਼ਾਮਲ ਬਾਰੀ।
ਤਿਤ ਗਿਰਪਤਿ ਪੁਰੀ* ਅੁਦਾਰੀ ॥੫॥
ਕਹਿ ਨਾਹਨ+ ਤਾਂ ਮਹਿਪਾਲਾ੪।
ਲਿਖਿ ਭੇਜੀ ਅਰਗ਼ ਬਿਸਾਲਾ।
ਇਤ ਬੈਰ ਬਧੋ ਸੁਨਿ ਲੀਨੋ।
ਨਿਜ ਦੇਸ਼ ਅਵਾਹਨ ਕੀਨੋ ॥੬॥
ਤਬਿ ਮਾਤੁਲ ਕਹੋ ਕ੍ਰਿਪਾਲੂ।
ਲਿਖਿ ਪਠੋ ਮਨੋਗ ਬਿਸਾਲੂ।
ਰਮਣੀਕ ਦੂਂ ਹੈ ਸਾਰੀ।
ਸੇ ਭਾਖਹਿ ਜਿਨਹੁ ਨਿਹਾਰੀ ॥੭॥


੧ਕੇਹੜੀ ਪਜ਼ਤ੍ਰਿਕਾ।
੨ਤਿਸ ਨੇ।
੩ਹੀਰੇ ਵਰਗੇ ਦੰਦਾਂ (ਵਾਲਾ) ਕਮਲ ਮੁਖ ਖੁਹਲਿਆ।
*ਪਾ:-ਪਠੀ।
੪ਅੁਸ ਰਾਜੇ ਲ਼ ਨਾਹਨ (ਦਾ ਰਾਜਾ) ਕਹਿੰਦੇ ਹਨ।

Displaying Page 314 of 372 from Volume 13