Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੨੬
੩੫. ।ਪਾਹੁਲ ਭੇਦ। ਦੇਵੀ। ਦੁਸ਼ਟ ਦਮਨ॥
੩੪ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੬
ਦੋਹਰਾ: +ਸਿਜ਼ਖੀ ਪੰਚ ਪ੍ਰਕਾਰ ਕੀ, ਸੁਨਿ ਪਾਹੁਲ ਬਖਸ਼ੀਸ਼੧।
ਸਿਖ ਸਿਦਕੀ ਕਰਿ ਜੋਰਿ ਕੈ, ਧਰਿ ਪਗ ਪੰਕਜ ਸੀਸ ॥੧॥
ਚੌਪਈ: ਬੂਝਤਿ ਭਏ ਸਰਬ ਕਰਿ ਪੰਗਤ।
ਗੁਰ ਪਤਿਸ਼ਾਹੁ ਆਪ ਕੀ ਸੰਗਤਿ।
ਅਭਿਲਾਖਤਿ ਸਗਰੇ ਮਨ ਜਾਨਨਿ।
ਸ਼੍ਰਵਨ ਕਰਨਿ ਕੋ ਤੁਮਰੇ ਆਨਨਿ੨ ॥੨॥
ਪਾਹੁਲ ਕੇ ਗੁਣ ਭੇਦ ਬਖਾਨੋ੩।
ਜਿਮ ਰਾਵਰ ਨੇ ਕੀਨ ਮਹਾਨੋ।
ਭਾਵ ਸਹਿਤ ਕਲੀਧਰ ਸੁਨੋ।
ਕਰਿ ਬਜ਼ਖਾਤ ਭੇਦ ਸਭਿ ਭਨੋ ॥੩॥
ਮੰਤ੍ਰ ਸੁ ਜੰਤ੍ਰ ਤੰਤ੍ਰ ਇਹੁ ਤੀਨ।
ਕਾਰਜ ਕੇ ਸਿਧ ਕਰਤਾ ਚੀਨ।
ਸਜ਼ਤਿਨਾਮ ਮੰਤ੍ਰਨਿ ਸਿਰਮੌਰ।
ਜਿਸ ਕੇ ਸਮ ਜਗ ਮਹਿ ਨਹਿ ਔਰ ॥੪॥
ਵਾਹਿਗੁਰੂ ਇਹੁ ਮੰਤ੍ਰ* ਮਹਾਨਾ।
ਚਤੁਰ ਵਰਨ ਕੋ ਜੋੜਨਿ ਠਾਨਾ।
ਲੋਹ ਸ਼ਸਤ੍ਰ ਅਰੁ ਜਲੁ ਮਿਸ਼ਟਾਨਾ।
ਇਹੀ ਤੰਤ੍ਰ ਕਰਤਾ ਸਵਧਾਨਾ੪ ॥੫॥
ਦਈ ਵਸਤੁ ਇਹੁ ਦੇਵਨਿ੫ ਲਾਇ।
ਤਿਨ ਕੇ ਨਾਮ ਸੁਨਹੁ ਚਿਤ ਲਾਇ।
ਬਰੁਨ ਆਪਣੇ ਕਰ ਜਲ ਆਨਾ।
ਇੰਦ੍ਰ ਮਹਾਂ ਬਲਿ ਲਿਯ ਮਿਸ਼ਟਾਨਾ ॥੬॥
ਲੋਹਾ ਦੀਨਿ ਦੀਨਿ ਜਮਰਾਜ।
ਮਿਲੇ ਦੇਵ ਪਾਹੁਲ ਕੇ ਕਾਜ।
+ਇਹ ਸਾਖੀ ਸੌ ਸਾਖੀ ਦੀ ੧੩ਵੀਣ ਸਾਖੀ ਹੈ।
੧ਪਾਹੁਲ ਦੀ ਬਖਸ਼ਸ਼ ਹੋਈ (ਦੇਖਕੇ)।
੨ਆਪਦੇ ਮੁਖੋਣ।
੩ਗੁਣ ਤੇ ਵੇਰਵੇ ਦਜ਼ਸੋ।
*ਪਾ:-ਜੰਤ੍ਰ।
੪ਲੋਹੇ ਦਾ ਸ਼ਸਤ੍ਰ (ਫੇਰ ਕੇ) ਜਲ ਤੇ ਮਿਜ਼ਠੇ (ਵਿਜ਼ਚ ਫੇਰਨਾਂ) ਇਹੀ ਤੰਤ੍ਰ ਸਾਵਧਾਨ ਕਰਨ ਵਾਲਾ।
੫ਦੇਵਤਿਆਣ ਨੇ।