Sri Gur Pratap Suraj Granth

Displaying Page 317 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੨

ਪਿਤ ਕੀ ਵਸਤੁ ਪੂਤ ਹਮ ਮਾਲਿਕ।
ਅਪਰ ਕਿਸੂ ਕੇ ਕਿਮ ਹੁਇ ਤਾਲਿਕ੧-।
ਇਮਿ ਬਿਚਾਰ ਕਰਿ ਕੈ ਪ੍ਰਸਥਾਨਾ।
ਪਹੁਣਚੋ ਸ਼੍ਰੀ ਗੁਰ ਅਮਰ ਸਥਾਨਾ ॥੨੮॥
ਲਗੋ ਦਿਵਾਨ ਬਿਰਾਜਹਿਣ ਬੀਚ।
ਦਰਸਹਿਣ ਮਿਲੈ ਅੂਚ ਅਰੁ ਨੀਚ।
ਕੋ ਟੇਕਤਿ ਹੈ ਮਾਥ ਅਗਾਰੀ।
ਕੋ ਬਿਨਤੀ ਕਰ ਜੋਰਿ ਅੁਚਾਰੀ ॥੨੯॥
ਕੋ ਬੈਠੇ ਸਿਮਰਹਿ ਸਤਿਨਾਮੂ।
ਗਾਇਣ ਰਬਾਬੀ ਧੁਨਿ ਅਭਿਰਾਮੂ।
ਕੋ ਇਕ ਚਿਤ ਹੈ ਸ਼ਬਦ ਸੁਨਤਿ ਹੈ।
ਕੋ ਮਨ ਬਿਖੈ ਬਿਚਾਰ ਗੁਨਤਿ ਹੈ੨ ॥੩੦॥
ਜਥਾ ਸ਼ੰਭੁ੩ ਮੁਨਿ ਗਨ ਕੇ ਮਾਂਹੀ।
ਪਾਵਨ ਸਭਾ ਸ਼ੁਭਤਿ ਹੈ ਤਾਂਹੀ।
ਪਿਖਿ ਪ੍ਰਤਾਪ ਨਹਿਣ ਰਿਦੈ ਸਹਾਰਾ।
ਭਯੋ ਕ੍ਰੋਧ ਤੇ ਛੋਭਤਿ੪ ਭਾਰਾ ॥੩੧॥
ਅਪਰ ਕਛੂ ਤਹਿਣ ਹੋਇ ਨ ਸਕਈ।
ਪਹੁਣਚ ਨਿਕਟ ਗੁਰ ਤਨ ਕੋ ਤਕਈ।
ਰਿਸ ਕਰਿ ਅੁਰ ਮਹਿਣ ਲਾਤ ਪ੍ਰਹਾਰੀ।
ਜਿਮਿ ਲਛਮੀ ਪਤਿ ਕੇ ਭ੍ਰਿਗੁ ਮਾਰੀ੫ ॥੩੨॥
ਸਿੰਘਾਸਨ ਤੇ ਗਿਰ ਕਰਿ ਪਰੇ।
ਬ੍ਰਿਜ਼ਧ ਸਰੀਰ ਕੰਪ ਕਹੁ ਕਰੇ।
ਬਹੁਰ ਸੰਭਾਰਿ ਅੁਠੇ ਤਤਕਾਲਾ।
ਗਹਿ ਦਾਤੂ ਕੇ ਚਰਨ ਕ੍ਰਿਪਾਲਾ ॥੩੩॥
ਕਰ ਕਮਲਨ ਸੋਣ ਮਰਦਨ ਕਰੇ੬।

੧ਸੰਬੰਧ। ਡਅਰਬੀ, ਤਅਜ਼ਲਕ ਹੋਰ ਕਿਸੇ ਦੇ ਤਅਜ਼ਲਕ ਦੀ ਕਿਵੇਣ ਹੋਵੇ। ਭਾਵ ਕਿਸੇ ਦਾ ਕੀ ਤਅਜ਼ਲਕ।
੨ਵਿਚਾਰ ਕਰਦਾ ਹੈ।
੩ਸ਼ਿਵ ਜੀ।
੪ਦੁਖੀ।
੫ਜਿਵੇਣ ਭ੍ਰਿਗੂ ਨੇ ਵਿਸ਼ਲ਼ ਲ਼ ਲਤ ਮਾਰੀ ਸੀ। ਕਥਾ-ਸ਼ਿਵ ਦੇ ਪੁਜ਼ਤ੍ਰ ਭ੍ਰਿਗੂ ਨੇ ਜੋ ਮੁਨੀ ਮੰਨੇ ਜਾਣਦੇ ਹਨ ਵਿਸ਼ਲ਼
ਦੀ ਛਾਤੀ ਵਿਚ ਲਤ ਮਾਰੀ ਸੀ।
ਪਰਸਰਾਮ ਇਸੇ ਦੀ ਵੰਸ਼ ਤੋਣ ਹੋਇਆ ਸੀ। ਮਹਾਂ ਭਾਰਤ ਵਿਚ ਇਸ ਦੀ ਅੁਤਪਤੀ ਰੁਦ੍ਰ ਦੇ ਯਜ਼ਗ ਸਮੇਣ ਅਗਨੀ
ਤੋਣ ਇਕ ਅਨੋਖੀ ਤਰ੍ਹਾਂ ਦਜ਼ਸੀ ਹੈ।
੬ਹਥਾਂ ਕਮਲਾਂ ਦੇ ਨਾਲ ਮਲਨੇ ਕੀਤੇ।

Displaying Page 317 of 626 from Volume 1