Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੩੦
੪੮. ।ਸ਼੍ਰੀ ਗੁਰੂ ਜੀ ਦੇ ਸ਼ਰੀਰ ਲ਼ ਖੇਚਲ। ਸ਼ਹਿਰੋਣ ਬਾਹਰ ਡੇਰਾ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੪੯
ਦੋਹਰਾ: ਰਿਦੇ ਬਿਚਾਰੋ ਸਤਿਗੁਰੂ, -ਨ੍ਰਿਪ ਅਗ਼ਮਤ ਲਖਿ ਲੀਨਿ।
ਕਰਹਿ ਬਿਦਤਿ ਸਭਿਹਿਨਿ ਬਿਖੈ, ਸ਼ਾਹੁ ਆਦਿ ਲੇਣ ਚੀਨ ॥੧॥
ਚੌਪਈ: ਤੁਰਕੇਸ਼ੁਰ ਸੰਗ ਮਿਲਹਿ ਨ ਕੈਸੇ।
ਨੇਮ ਨਿਬਾਹਨਿ ਕਰਿ ਹੈਣ ਐਸੇ।
ਸੁਨਹਿ ਭੂਪ ਤੇ ਗਹੁ੧ ਬਹੁ ਕਰੈ।
ਮਿਲਿਬੇ ਹੇਤੁ ਜਤਨ ਕੋ ਧਰੈ ॥੨॥
ਦੁਤੀਏ ਭ੍ਰਾਤਾ ਸ੍ਰਾਪ ਪ੍ਰਕਾਸ਼ਾ।
ਜਿਸ ਕੇ ਮੁਖ ਮਹਿ ਗੁਰ ਕੋ ਬਾਸਾ।
ਕਹਿਬੋ ਸਾਚ ਬਨਹਿ ਤਿਸ ਕੇਰਾ।
ਰਿਦੈ ਨਹੀਣ ਸਤਿਗੁਰ ਕੋ ਡੇਰਾ ॥੩॥
ਜਿਸ ਤੇ ਮਤਸਰ ਰਿਸ ਤੇ ਆਦਿ।
ਅੁਪਜਹਿ ਅੁਰ ਮਹਿ ਠਾਨਹਿ ਬਾਦ।
ਪੁਨ ਸ੍ਰੀ ਤੇਗ ਬਹਾਦਰ ਭਾਰੇ।
ਗੁਰਿਆਈ ਸੋ ਪਾਇ ਅੁਦਾਰੇ ॥੪॥
ਸ੍ਰੀ ਹਰਿਗੋਵਿੰਦ ਬਡੇ ਹਮਾਰੇ।
ਹੋਹਿ ਗੁਰੂ੨ ਇਹ ਬਾਕ ਅੁਚਾਰੇ-।
ਇਜ਼ਤਾਦਿਕ ਕਾਰਨ ਬਹੁ ਜਾਨਿ।
ਚਾਹਤਿ ਚਿਤ ਪ੍ਰਲੋਕ ਕੋ ਜਾਨਿ ॥੫॥
ਸੋ ਰਜਨੀ ਕਰਿ ਬਾਸ ਬਿਤਾਈ।
ਜਾਮ ਰਹੀ ਤੋ ਅੁਠੇ ਗੁਸਾਈਣ।
ਸੌਚ ਸ਼ਨਾਨੇ ਭਈ ਪ੍ਰਭਾਤੀ।
ਕੀਰਤਨ ਸੁਨਤਿ ਦਾਸ ਢਿਗ ਪਾਂਤੀ ॥੬॥
ਤਨ ਮਹਿ ਤਪ੩ ਤਬਿ ਹੀ ਹੁਇ ਆਵਾ।
ਪਰੇ ਪ੍ਰਯੰਕ ਬਦਨ ਅਲਸਾਵਾ।
ਮਾਤਹਿ ਜਾਇ ਬਿਲਕੋਨਿ ਕੀਨੇ।
ਅਤਿਸ਼ੈ ਚਿਤ ਚਿੰਤਾ ਮਹਿ ਭੀਨੇ ॥੭॥
ਕਹਤਿ ਭਈ ਤੁਮ ਦਰਸ਼ਨ ਕਰੇ।
੧ਖਿਆਲ। (ਅ) ਹਠ।
੨ਭਾਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਹੋਣਗੇ।
੩ਤਾਪ।