Sri Gur Pratap Suraj Granth

Displaying Page 318 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੩

ਬਿਨਤੀ ਸਹਤ ਸੁ ਬਾਕ ਅੁਚਰੇ।
ਇਕ ਤੋ ਸੇਵਾ ਕਰਤਿ ਰਹੋ ਹੌਣ।
ਦੁਤੀਏ ਬਯ ਤੇ੧ ਬ੍ਰਿਜ਼ਧ ਭਯੋ ਹੌਣ ॥੩੪॥
ਯਾਂ ਤੇ ਅਧਿਕ ਸਰੀਰ ਕਠੋਰਾ੨।
ਤੁਮਰੋ ਚਰਨ ਮ੍ਰਿਦੁਲ ਨਹਿਣ ਥੋਰਾ੩।
ਹੁਯੋ ਹੋਇਗੋ ਕਸ਼ਟ ਮਹਾਂਨਾ।
ਛਿਮਹੁ ਭਯੋ ਅਪਰਾਧ ਅਜਾਨਾ ॥੩੫॥
ਸ਼੍ਰੀ ਗੁਰ ਕੇ ਸੁਤ ਹੋ ਬਡਭਾਗੇ।
ਮਮ ਹਿਤ ਕਰਿ ਇਤਨੋ ਦੁਖ ਲਾਗੇ।
ਤੁਮ ਕੋ ਦੇਖਿ ਨ ਅਜ਼ਗ੍ਰ ਖਰੋਵਾ।
ਹੁਤੋ ਮਾਨ ਮਮ ਸੋ ਤੁਮ ਖੋਵਾ ॥੩੬॥
ਤਾੜਨ ਅੁਚਿਤ ਜਾਨਿ ਕਰਿ੪ ਮਾਰੋ।
ਭਲੋ ਕਰੋ ਨਿਜ ਦਾਸ ਨਿਹਾਰੋ।
ਸੇਵਾ ਅਪਨੀ ਮੋਹਿ ਬਤਾਵਹੁ।
ਕਰੌਣ ਸੁ ਤਤਛਿਨ, ਰੋਸ ਹਟਾਵਹੁ ॥੩੭॥
ਸੁਨਿ ਦਾਤੂ ਕਰਿ ਕ੍ਰੋਧ ਅੁਚਾਰੋ।
ਇਹੁ ਕੈਸੇ ਤੈਣ ਭਿੰਡ੫ ਪਸਾਰੋ।
ਗੁਰਤਾ ਗਾਦੀ ਹੈ ਹਮ ਪਾਹੀ।
ਤੈਣ ਬਾਣਧੀ ਸਿਰ ਪਾਗ ਸੁ ਨਾਂਹੀ ॥੩੮॥
ਸਭਿ ਨੇ ਮੁਝ ਕੋ ਪਾਗ ਬੰਧਾਈ।
ਤੈਣ ਕੈਸੇ ਕਰਿ ਆਪ ਪੁਜਾਈ।
ਗੁਰੂ ਭਯੋ ਤੂੰ ਆਪੇ ਆਪ।
ਹਮੈ ਦੇਖਿ ਲਾਗਤਿ ਸੰਤਾਪ ॥੩੯॥
ਇਹੁ ਪਖੰਡ ਨਹਿਣ ਮੋਹਿ ਸੁਹਾਵੈ।
ਇਕ ਸੰਗਤਿ ਆਵਹਿ ਇਕ ਜਾਵੈ।
ਅਤਿ ਸੂਧੇ ਥੇ ਪਿਤਾ ਹਮਾਰੇ।
ਕਰੀ ਸੇਵ ਤਿਨ ਕੀ ਛਲ ਧਾਰੇ ॥੪੦॥
ਝੂਠਿ ਸਾਚਿ ਤਿਨ ਤੇ ਕਹਿਵਾਏ।

੧ਅੁਮਰਾ ਕਰਕੇ।
੨(ਮੇਰਾ) ਸਰੀਰ ਬਹੁਤਾ ਸਖਤ (ਹੋ ਗਿਆ ਹੈ)।
੩ਭਾਵ ਬਹੁਤੇ ਕੋਮਲ ਹਨ।
੪ਤਾੜਨਾਂ ਦੇ ਜੋਗ ਜਾਣਕੇ (ਤੁਸਾਂ)।
੫ਪਖੰਡ।

Displaying Page 318 of 626 from Volume 1