Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੪
ਬਨ ਬੈਠੋ ਗੁਰ, ਗਰਬ ਬਢਾਏ।
ਇਸ ਥਲ ਤੇ ਅੁਠ ਕਰਿ ਚਲਿ ਜਜ਼ੈ।
ਬਹੁਰ ਨ ਬੈਠਹੁ ਦੰਭ ਕਮਜ਼ਯੈ ॥੪੧॥
ਪਿਤਾ ਹਮਾਰੇ ਕਹਿ ਤੁਝ ਤਾਂਈ।
ਨਗਰੀ ਗੋਇੰਦਵਾਲ ਬਸਾਈ।
ਬੈਠੋ ਮਾਲਿਕ ਤਿਸ ਕੋ ਹੋਇ।
ਹਮ ਕੋ ਨਹਿਣ ਜਾਨੋ ਕਿਤ ਕੋਇ ॥੪੨॥
ਅਬਿ ਸੇਵਾ ਕਛੁ ਨਹੀਣ ਹਮਾਰੀ।
ਅੁਠਿ ਗਮਨਹੁ ਤੂਰਨਤਾ ਧਾਰੀ।
ਸੁਨਿ ਕਰਿ ਸਭਾ ਨ ਬੋਲ ਸਕੈ ਹੈਣ।
ਕਰਤਿ ਢੀਠਤਾ ਬਦਨ ਤਕੈ ਹੈਣ੧ ॥੪੩॥
ਗੁਰ ਕੋ ਡਰ ਧਰਿ ਬੈਠਿ ਰਹੈ ਹੈਣ।
ਭਲੇ ਬੁਰੇ ਕਿਸ ਹੂੰ ਨ ਕਹੇ ਹੈਣ।
ਬਿਸਮਤ੨ ਪਿਖਿ ਗੁਰ ਗੌਰਵਤਾਈ੩।
ਹੌਰੇ੪ ਪੁਰਖਨ ਕੀ ਹਰਿਵਾਈ੫ ॥੪੪॥
ਤਬਿ ਲੌ ਪਸ਼ਚਮ ਰਵਿ ਅਸਤਾਯੋ।
ਸੰਧਾ ਭਈ ਤਿਮਰ ਗਨ ਛਾਯੋ।
ਸਭਿ ਅੁਠਿ ਅੁਠਿ ਅਪਨੇ ਅਸਥਾਨਾ।
ਮਤਿ ਬਿਸਮਤਿ ਹੁਇ ਕੀਨ ਪਯਾਨਾ ॥੪੫॥
ਸ਼੍ਰੀ ਗੁਰ ਅਪਨੇ ਸੋਵਨ ਥਾਨ।
ਜਾਇ ਬਿਰਾਜੇ ਕ੍ਰਿਪਾ ਨਿਧਾਨ।
ਦਾਤੂ ਰਹੋ ਤਿਸੀ ਥਲ ਮਾਂਹਿ।
ਕੁਛ ਸੇਵਕ ਜਿਹ ਸੰਗੀ ਆਹਿ ॥੪੬॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਦਾਤੂ ਗੋਇੰਦਵਾਲ ਜਾਨਿ
ਪ੍ਰਸੰਗ ਬਰਨਨ ਨਾਮ ਚਤੁਰ ਤ੍ਰਿੰਸਤੀ ਅੰਸੂ ॥੩੪॥
੧ਮੂੰਹ ਤਕਦੇ ਹਨ।
੨ਹੈਰਾਨ ਹੋਏ।
੩ਗੰਭੀਰਤਾ।
੪ਹੌਲੇ।
੫ਹਲਕਾਪਨ।