Sri Gur Pratap Suraj Granth

Displaying Page 319 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੩੨

੩੮. ।ਦਾਤੂ ਜੀ ਦੇ ਪੈਰ ਦਾ ਦਰਦ ਹਟਾਯਾ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩੯
ਨਿਸਾਨੀ ਛੰਦ੧: ਅਰਧ ਨਿਸਾ ਮਹਿ ਸ਼੍ਰੀ ਗੁਰੂ, ਘਰ ਤਾਗ ਚਲੈ ਹੈਣ।
ਗ੍ਰਹਨ ਕਰੀ ਨਹਿ ਵਸਤੁ ਕੁਛ, ਨਹਿ ਕਿਸੂ ਮਿਲੇ ਹੈਣ।
ਪਨਹੀ ਬਿਨ ਪਗ ਕਮਲ ਤੇ, ਮਾਰਗ ਪ੍ਰਸਥਾਨੇ।
ਰਿਦੈ ਬਿਚਾਰਤਿ-ਕਿਤ ਚਲਹਿ, ਬੈਠਹਿ ਕਿਸ ਥਾਨੇ ॥੧॥
ਮਾਨਵ ਮਿਲਹਿ ਨ ਆਨਿ ਜਹਿ, ਨਹਿ ਛੂਟੈ ਧਾਨਾ।
ਨਹਿ ਬੋਲਹਿ, ਨਹਿ ਕਲਹਿ ਕਰਿ੨, ਕੁਛ ਬਿਘਨ ਨ ਠਾਨਾ।
ਏਕਾਕੀ੩ ਬੈਠਹਿ ਕਹੂੰ, ਪ੍ਰਭੁ ਕੋ ਸਿਮਰੈ ਹੈ।
ਵਹਿਰ ਅੁਪਾਧਿ ਅਨੇਕ ਹੈ, ਇਕ ਰਸੁ ਬਿਸਰੈ ਹੈਣ੪- ॥੨॥
ਏਵ ਬਿਚਾਰਤਿ ਚਲਤਿ ਮਗ, ਬਾਸਰ ਕੇ ਗ੍ਰਾਮੂ।
ਆਇ ਪਹੂਚੇ ਛਿਨਕ ਮਹਿ, ਦੇਖੋ ਇਕ ਧਾਮੂ।
ਕੋਠਾ ਹੁਤੋ ਗੁਪਾਲ ਕੋ੫, ਤਹਿ ਕੇਤਿਕ ਦੂਰੀ।
ਤਿਸ ਕੋ ਦਰ ਮੂੰਦਨਿ ਕਰੋ, ਲਿਖਿ ਕੇ ਬਿਧਿ ਰੂਰੀ ॥੩॥
-ਜੋ ਦਰ ਖੋਲਹਿ ਆਨਿ ਕੇ, ਤਿਸ ਦੋਸ਼ ਲਗੈਹੈ।
ਨਹੀਣ ਸਿਜ਼ਖ, ਤਿਸ ਕੇ ਨ ਗੁਰ; ਨਹਿ ਸ਼੍ਰੇਯ ਪਗੈ ਹੈ੬।
ਬਿਗਰੈ ਲੋਕ ਪ੍ਰਲੋਕ ਤਿਸ, ਹਮ ਹੈ ਨ ਸਹਾਏ-।
ਇਮ ਲਿਖਿ ਕੇ ਦਰ ਅੂਪਰੇ, ਅੰਤਰ ਪ੍ਰਵਿਸ਼ਾਏ ॥੪॥
ਤਿਸ ਕੋਠੇ ਮਹਿ ਛਪਿ ਗਏ, ਪਦਮਾਸਨ ਕੀਨਾ।
ਲਗੀ ਸਮਾਧਿ ਅਗਾਧਿ ਹੀ, ਏਕਹਿ ਰਸ ਭੀਨਾ।
ਗੋਇੰਦਵਾਲ ਪ੍ਰਭਾਤਿ ਭੀ, ਤਹਿ ਗੁਰੂ ਨ ਪਾਯੋ।
ਖੋਜਤਿ ਸਿਜ਼ਖ ਅਨੇਕ ਹੀ, ਕਿਤਹੁ ਨ ਦਰਸਾਯੋ ॥੫॥
ਸ਼੍ਰੀ ਅਰਜਨ ਗੁਰ! ਸ਼੍ਰੋਨ ਸੁਨਿ, ਮੈਣ ਭਯੋ ਅਨਦੇ੭।
ਸਭਿ ਵਸਤੂ ਧਨ ਆਦਿ ਜੇ, ਕਰਿ ਅਪਨਿ ਬਿਲਦੇ।
ਬਸਤ੍ਰ ਬਿਭੂਖਨ ਪਹਿਰ ਕੇ, ਕਰਿ ਅੁਰ ਹੰਕਾਰਾ।
ਗਾਦੀ ਪਰ ਬੈਠਤਿ ਭਯੋ, ਧਨ ਲੋਭ ਸੁ ਧਾਰਾ ॥੬॥


੧ਦਾਤੂ ਜੀ ਸੁਣਾਅੁਣਦੇ ਹਨ।
੨ਕਲੇਸ਼ ਕਰਨ।
੩ਇਕਾਣਤ ਵਿਚ।
੪ਇਕ ਦਮ (ਅੁਪਾਧੀਆਣ) ਵਿਸਰ ਜਾਣ।
੫ਗੁਆਲੇ ਦਾ।
੬ਮੁਕਤੀ ਨਹੀਣ ਪਾਵੇਗਾ।
੭ਮੈਣ ਕੰਨੀਣ ਸੁਣਕੇ ਅਨਦ ਹੋਯਾ।

Displaying Page 319 of 591 from Volume 3