Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੪੫
੫. ।ਪਹਾੜੀਆਣ ਦੀ ਨੌਰੰਗੇ ਅਜ਼ਗੇ ਫਰਿਆਦ॥
੪ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੬
ਦੋਹਰਾ: ਦੇਖੋ੧ ਬਡੋ ਕਸੂਰ ਕੋ ਗੁਰ ਕੀ ਜਬਰੀ ਬਾਤ।
ਪੰਥ ਖਾਲਸਾ ਮਿਟਤਿ ਨਹਿ ਵਧਿਤਿ ਜਾਤਿ ਅਵਦਾਤ ॥੧॥
ਚੌਪਈ: ਭੀਮ ਚੰਦ ਦੁਖ ਪਾਇ ਘਨੇਰਾ।
ਗ੍ਰਾਮ ਅੁਜਾਰੇ, ਬਹੁ ਬਲ ਹੇਰਾ੨।
ਗੁਰੂ ਸੂਰਮਾ ਰਣ ਪ੍ਰਿਯ ਅਹੈ।
ਸਦਾ ਜੰਗ ਚਿਤ ਚਾਹਤਿ ਰਹੈ ॥੨॥
ਭਯੋ ਬਿਬਸ ਕੁਛ ਜਤਨ ਨ ਜਾਨੋਣ।
ਹੋਨਿ ਪੁਕਾਰੂ ਮਿਲ ਮਤਿ੩ ਠਾਨੋਣ।
ਸਭਿ ਰਾਜਨ ਨੀਕੀ ਮਨ ਮਾਨੀ।
ਲੇ ਕਰਿ ਧਨ ਗਨ ਤਾਰੀ ਠਾਨੀ ॥੩॥
ਦੋਹਰਾ: ਭੀਮ ਚੰਦ ਕਹਿਲੂਰੀਆ ਲੀਨਿ ਹੰਡੂਰੀ ਨਾਲ।
ਕਰੇ ਕੂਚ ਦਰ ਕੂਚ ਕੋ ਦਿਜ਼ਲੀ ਗਏ ਅੁਤਾਲ ॥੪॥
ਚੌਪਈ: ਦੇ ਕਰਿ ਭੇਟ ਬਹੁਤ ਬਿਧਿ ਨਾਨਾ।
ਗ੍ਰੀਵ ਨਿਵਾਇ ਸਲਾਮ ਬਖਾਨਾ।
ਮਿਲ ਸੂਬੇ ਸੰਗ ਅਰਗ਼ ਗੁਜਾਰੀ।
ਇਕ ਹਗ਼ਰਤ ਹੈ! ਓਟ ਹਮਾਰੀ ॥੫॥
ਬਹੁ ਸੰਮਤਿ ਬੀਤੇ ਚਢਿ ਗਯੋ੪।
ਅਪਨੇ ਥਾਨ ਤੁਮੇ ਕਰਿ ਦਿਯੋ।
ਯਾਂ ਤੇ ਹਮਰੇ ਹੋ ਰਖਵਾਰੇ।
ਗ਼ੋਰ ਗ਼ੁਲਮ ਜੋ ਕਰਹਿ ਨ੍ਰਿਵਾਰੇ੫ ॥੬॥
ਆਗੇ ਤੁਮਹੁ ਹਿਮਾਯਤਿ ਕਰੀ।
ਦਸ ਹਗ਼ਾਰ ਸੈਨਾ ਬਲਿ ਭਰੀ।
ਪਠਿ ਅੁਪਰਾਲਾ ਕੀਨ ਹਮਾਰਾ।
ਮਚੋ ਜੁਜ਼ਧ ਦਾਰੁਨ ਤਿਸ ਬਾਰਾ ॥੭॥
ਪੁਨ ਸਿਰੰ੍ਹਦ ਕੋ ਸੂਬਾ ਗਯੋ।
ਲਰਿ ਕਰਿ ਗੁਰ ਸਰਿਤਾ ਤਟ ਲਯੋ।
੧(ਪਹਾੜੀਆਣ) ਨੇ ਦੇਖਿਆ।
੨ਗੁਰੂ ਜੀ ਦਾ ਬੜਾ ਬਲ ਦੇਖਿਆ।
੩ਸਲਾਹ।
੪ਭਾਵ ਦਜ਼ਖਂ ਲ਼ ਮੁਹਿੰਮ ਤੇ ਗਏ ਲ਼।
੫(ਤਿਸ ਲ਼) ਦੂਰ ਕਰ ਦਿਓ।