Sri Gur Pratap Suraj Granth

Displaying Page 32 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੫

੫. ।ਸੰਗਤਿ ਦੀ ਅਰਦਾਸ ਪੁਜ਼ਜੀ। ਸਗਾਈ ਮੋੜ ਦਿਜ਼ਤੀ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੬
ਦੋਹਰਾ: ਗੰਗਾ ਰਿਦੇ ਅਨਦ ਕਰਿ,
ਨਦਨ ਹਰਿ ਗੋਵਿੰਦ।
ਬਸਨ ਬਿਭੂਖਨ ਮੋਲ ਬਹੁ,
ਪਹਿਰਾਵਤਿ ਸੁਖਕੰਦ ॥੧॥
ਸੈਯਾ ਛੰਦ: ਸੂਖਮ ਬਸਤ੍ਰ ਗਰੇ ਮੈਣ ਜਾਮਾ
ਜਿਸ ਕੇ ਬੀਚ ਦਿਪਤਿ ਤਨ ਚਾਰੁ।
ਚੀਰਾ ਰਕਤ ਸੁਹਾਵਤਿ ਸਿਰ ਪਰਿ
ਗ਼ਰੀਦਾਰੁ ਹੈ ਸ਼ੋਭ ਅਪਾਰ*।
ਪਰੋ ਸਿਕੰਧਨਿ੧ ਪਰ ਦੁਕੂਲ੨ ਸ਼ੁਭ
ਦਮਕਤਿ ਗੋਟਾ ਜੁਤਿ ਬਿਸਤਾਰੁ।
ਹੀਰੇ ਚੀਰੇ ਕੋਰਦਾਰ ਬਰ
ਜਰੇ ਜਵਾਹਰਿ ਜਿਗਾ ਮਝਾਰ ॥੨॥
ਕੁੰਡਲ ਡੋਲ ਕਪੋਲਨਿ ਅੂਪਰਿ
ਮੁਕਤਾ ਗੋਲਿ ਜਿ ਮੋਲਿ ਬਿਸਾਲ।
ਤਿਮ ਮੋਤਨਿ ਕੀ ਮਾਲ ਗਰੇ ਮਹਿ
ਅੁਜ਼ਜਲ ਦਮਕਤਿ ਹੈ ਦੁਤਿ੩ ਜਾਲ।
ਕੰਚਨ ਕੇ ਅੰਗਦ ਅਰੁ ਕੰਕਨ
ਗ਼ੇਬ ਜਬਰ ਤੇ ਜਟਤਿ ਅੁਜਾਲ।
ਛਾਪ ਛਲਾਯਨਿ ਤੇ ਛਬਿ ਛਾਕਤਿ੪
ਸਰਬ ਸਰਾਹਤਿ ਹੇਰਤਿ ਬਾਲ੫ ॥੩॥
ਨਿਜ ਕਰ ਤੇ ਲੇ ਜਨਨੀ ਅੰਜਨ੬
ਆਣਜੇ੭ ਕਮਲ ਪਜ਼ਤ੍ਰ ਸਮ ਨੈਨ।
ਰਾਈ ਲਵਨ ਵਾਰਤੀ ਅੂਪਰ
ਡਰਤਿ ਰਿਦੇ ਕਿਸ ਡੀਠ ਲਗੈ ਨ+।

*ਪਾ:- ਜੁਗ ਛੋਰ ਅੁਦਾਰ।
੧ਮੋਢੇ।
੨ਦੁਪਜ਼ਟਾ।
੩ਕ੍ਰਾਣਤਿ।
੪ਫਬ ਰਹੀ ਹੈ।
੫ਬਾਲਕ ਰੂਪ ਸ਼੍ਰੀ ਗੁਰੂ ਹਰਿ ਗੋਬਿੰਦ ਜੀ ਲ਼ ਦੇਖਕੇ ਸਲਾਹੁੰਦੇ ਹਨ ਸਾਰੇ।
੬ਸੁਰਮਾਂ।
੭ਸਵਾਰੇ ਭਾਵ ਸੁਰਮਾਂ ਪਾਇਆ।

Displaying Page 32 of 501 from Volume 4