Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੭
ਗਯੋ ਦਰਬ ਕੋ, ਘਰ ਤੇ ਖੋਯੋ੧।
ਹਤੇ ਲਾਤ ਤੇ ਰੁਜ ਬਹੁ ਹੋਯੋ- ॥੧੩॥
ਲਜਿਤਿ ਹੁਇ ਪ੍ਰਵਿਸ਼ੋ ਘਰ ਮਾਂਹੀ।
ਬਹੁਰ ਗਰਬ ਕਰਿ ਨਿਕਸੋ ਨਾਂਹੀ।
ਸ਼ੋਕ ਵਿਖੈ ਬਾਕੁਲ ਬਹੁ ਰਹੋ।
ਅਪਨੋ ਖੋਟ ਨ ਕਿਹ ਸੋਣ ਕਹੋ ॥੧੪॥
ਗੋਇੰਦਵਾਲ ਮਿਲੇ ਸਿਖ ਸਾਰੇ।
ਲਾਇ ਦਿਵਾਨ ਬਿਚਾਰ ਬਿਚਾਰੇ।
ਗੁਰ ਬਿਨ ਬਾਕੁਲ ਬਹੁ ਮੁਰਝਾਏ।
ਬਿਨ ਸੂਰਜ ਪੰਕਜ ਸਮੁਦਾਏ ॥੧੫॥
ਜਿਮਿ ਨਰੇਸ਼ ਬਿਨ ਸੈਨ ਦੁਖਾਰੀ।
ਜਿਮਿ ਸੁਰਪਤਿ੨ ਬਿਨ ਸੁਰ ਦੁਖਿ ਭਾਰੀ।
ਜਥਾ ਪੰਖ੩ ਬਿਨ ਹੋਹਿਣ ਬਿਹੰਗਾ।
ਜਿਮ ਪਤਿ ਬਿਨ ਇਸਤ੍ਰੀ ਸਰਬੰਗਾ੪ ॥੧੬॥
ਬਿਨਾ ਨੀਰ ਜਿਮਿ ਤਰੁ ਸ਼ੁਸ਼ਕੰਤੇ੫।
ਤਥਾ ਸਿਜ਼ਖ ਦੁਖ ਬਿਖੈ ਤਪੰਤੇ।
ਆਪ ਆਪਨੀ ਬੁਧਿ ਅਨੁਸਾਰੇ।
ਰਿਦੇ ਬਿਚਾਰਤਿ ਬਾਕ ਅੁਚਾਰੇ ॥੧੭॥
ਸਤਿਗੁਰ ਹੋਏ ਅੰਤਰ ਧਾਨ।
ਪਹੁਣਚੇ ਅਪਨ ਬਿਕੁੰਠ ਸਥਾਨ।
ਗੁਰ ਅੰਗਦ ਸੁਤ ਕੀ ਰਿਸ ਦੇਖਿ।
ਤਾਗੋ ਤੁਰਤ ਸਮਾਜ ਅਸ਼ੇ੬ ॥੧੮॥
ਰਹਨਿ ਚਲਨਿ ਤਿਨ ਏਕ ਸਮਾਨ।
ਸਿਜ਼ਖਨ ਹੇਤ ਹੁਤੇ ਇਸ ਥਾਨ।
ਕੇਚਿਤ ਕਹੈਣ ਗਏ ਬਨ ਮਾਂਹੀ।
ਕਲਹਿ ਸਹਹਿਣ ਦਾਤੂ ਕੀ ਨਾਂਹੀ ॥੧੯॥
ਕੇਚਿਤ ਕਹੈਣ ਬਦੇਸ਼ ਮਝਾਰਾ।
੧ਗਿਆ ਸਾਂ (ਅੁਹਨਾਂ ਦੇ) ਧਨ (ਲੈਂ) ਲ਼ ਪਰ ਪਜ਼ਲਿਓਣ (ਬੀ ਸਗੋਣ) ਗੁਵਾ ਆਇਆ।
੨ਇੰਦਰ।
੩ਖੰਭਾਂ।
੪ਸਾਰੇ ਅੰਗਾਂ ਕਰਕੇ, ਸਭ ਤਰ੍ਹਾਂ।
੫ਬ੍ਰਿਜ਼ਛ ਸੁਜ਼ਕ ਜਾਣਦੇ ਹਨ।
੬ਸਾਰਾ।