Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੩੪
੩੬. ।ਹੁਸ਼ਨਾਕ ਸਿੰਘ, ਫ੍ਰੰਗੀ, ਫਰਾਣਸੀਸੀ॥
੩੫ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੭
ਦੋਹਰਾ: ਰਾਮਕੁਇਰ ਲਿਖਵਾਵਈ, ਸਤਿਗੁਰ ਕੋ ਇਤਿਹਾਸ।
ਕਹੈ ਲਿਖਾਰੀ! ਲਿਖਹੁ ਅਬਿ, ਗੁਰ ਕੇ ਵਾਕ ਪ੍ਰਕਾਸ਼ ॥੧॥
ਨਿਸ਼ਾਨੀ ਛੰਦ: ੧ਸ੍ਰੀ ਗੁਰ ਮੁਖ ਤੇ ਸੁਨੋਣ* ਜਿਮ, ਸੋ ਮੈਣ ਲਿਖਵਾਵੌਣ।
ਅਕਥ ਕਹਾਂੀ ਗੁਰੂ ਕੀ, ਕੁਛ ਭੇਦ ਨਾ ਪਾਵੌਣ।
ਏ ਸਭਿ ਕਥਾ ਸੁਨਾਇ ਕਰਿ, ਅੁਠਿ ਸਤਿਗੁਰ ਚਾਲੇ।
ਮੰਦਿਰ ਅੂਚੇ ਪਰ ਚਢੇ, ਮੈਣ ਪੀਛੇ ਨਾਲੇ ॥੨॥
ਥਿਰ ਹੈ ਕਰਿ ਥਲ ਰੁਚਿਰ ਪਰ, ਕਰਿ ੁਸ਼ੀ ਬਿਸਾਲਾ।
ਕਹਿ ਬੁਢਿਆ ਬੁਜ਼ਢਾ ਹੁਵੀਣ, ਬਯ ਰਹਿ ਚਿਰਕਾਲਾ੨।
ਤੇਰੋ ਘਰ ਜਬਿ ਪਾਰ ਹੈ ਹਮਰੋ ਸੁ ਅੁਰਾਰਾ।
ਤੇਰੋ ਹੋਇ ਅੁਰਾਰ ਜਬਿ, ਹਮਰੋ ਤਬਿ ਪਾਰਾ+ ॥੩॥
ਤੀਨਵਾਰ ਇਮ ਬਾਕ ਕਰਿ, ਅਵਲੋਕੋ ਨਾਥਾ।
ਢਾਲ ਕਟਾਰੀ ਕਰਦ ਇਕ, ਬਖਸ਼ੀ ਨਿਜ ਹਾਥਾ।
ਕਰਿ ਪਗ ਪੰਕਜ ਬੰਦਨਾ, ਆਯੋ ਨਿਜ ਡੇਰੇ।
ਸੁਪਤਿ ਬਿਤਾਈ ਜਾਮਨੀ, ਪੁਨ ਅੁਠਾ ਸਵੇਰੇ ॥੪॥
*ਸੌਚ ਸ਼ਨਾਨਹਿ ਠਾਨਿ ਕੈ, ਮੈਣ ਦਰਸ਼ਨ ਹੇਤਾ।
ਗਯੋ ਜਬਹਿ ਦੇਖੇ ਨਹੀਣ, ਤਹਿ ਕ੍ਰਿਪਾ ਨਿਕੇਤਾ।
ਸੁਨੋ ਗਏ ਸਰਿਤਾ ਨਿਕਟ, ਮੈਣ ਤਿਤਹਿ ਪਯਾਨਾ।
੧ਭਾਈ ਰਾਮ ਕੁਇਰ ਜੀ ਕਹਿਦੇ ਹਨ।
*ਪਾ:-ਭਨੋਣ।
੨ਹੇ ਬੁਢੇ ਹੀ ਬੰਮ....। (ਅ) ਹੇ ਬੁਢਿਆ ਬੁਜ਼ਢਾ ਹੋਵੇਣਗਾ ਤੇਰੀ ਚਿਰ ਸਮੇਣ ਤਜ਼ਕ ਆਯੂ ਰਹੇਗੀ।
+ਸੌ ਸਾਖੀ ਦਾ ਪਾਠ ਹੈ:-ਤੇਰਾ ਘਰ ਪਾਰ ਸਾਡਾ ਅੁਰਾਰ। ਸਾਡਾ ਘਰ ਪਾਰ ਤੇਰਾ ਅੁਰਾਰ। ਇਸ ਦਾ ਭਾਵ ਇਹ
ਹੈ ਕਿ ਜਦ ਤੂੰ ਪਾਰ (= ਪਰਲੋਕ) ਵਜ਼ਸਦਾ ਸੈਣ ਤਾਂ ਅਸੀਣ ਅੁਰਾਰ (= ਇਸ ਲੋਕ ਵਿਚ) ਆ ਗਏ ਹੋਏ ਤੇ
ਵਜ਼ਸ ਰਹੇ ਸਾਂ। ਹੁਣ ਸਮਾਂ ਆ ਰਿਹਾ ਹੈ ਕਿ ਤੇਰਾ ਨਿਵਾਸ ਅੁਰਾਰ (= ਇਸ ਲੋਕ ਵਿਚ) ਰਹੇਗਾ, ਤੇ ਅਸੀਣ
ਪ੍ਰਲੋਕ ਚਲੇ ਜਾਵਾਣਗੇ। ਰਾਮ ਕੌਰ ਜੀ ਦਸਮੇਸ਼ ਜੀ ਤੋਣ ਛੇ ਕੁ ਬਰਸ ਛੋਟੇ ਸਨ (ਦੇਖੋ ਰੁ: ੧ ਅੰਸੂ ੫ ਅੰਕ ੫)
ਇਥੇ ਪ੍ਰਸੰਗ ਹੈ ਕਿ ਬੁਢਿਆ ਤੇਰੀ ਅੁਮਰ ਬੁਜ਼ਢੀ ਹੋਵੇਗੀ ਤੂੰ ਚਿਰਕਾਲ ਰਹੇਣਗਾ। ਸੋ ਰਾਮਕੌਰ ਜੀ ਗੁਰੂ
ਸਾਹਿਬ ਜੀ ਤੋਣ ਪਿਜ਼ਛੋਣ ਲਗ ਪਗ ੫੩ ਬਰਸ ਜੀਵੇ। ਆਪ ਦਾ ਚਲਾਂਾ ੧੮੧੮ ਦੇ ਲਗ ਪਗ ਹੋਇਆ। (ਅ)
ਇਸ ਵਾਕ ਦੇ ਦੋ ਅਰਥ ਹੋਰ ਲਾਅੁਣਦੇ ਹਨ:-ਤੇਰਾ ਘਰ ਰਮਦਾਸ ਸਤਲੁਜੋਣ ਪਾਰ ਸਾਡਾ ਅਨਦਪੁਰ ਅੁਰਾਰ।
ਅਗੋਣ ਲ਼ ਤੋਣ ਅੁਰਾਰ ਏਸੇ ਪੰਜਾਬ ਵਿਚ ਤੇ ਅਸੀਣ ਪਾਰ = ਦਖਂ ਵਿਚ ਜਾ ਰਹਾਂਗੇ। ਦੂਸਰਾ ਅਰਥ:-ਤੇਰਾ
ਘਰ ਰਾਤ ਲ਼ ਜਦ ਪਰੇ ਹੋਵੇਗਾ ਸਾਡਾ ਅੁਰੇ ਹੋਵੇਗਾ। ਦਿਨ ਚੜ੍ਹੇ ਜਦ ਤੂੰ ਅੁਰੇ ਆਵੇਣਗਾ ਸਾਡਾ ਪਰੇ ਨਦੀ ਦੇ
ਕਿਨਾਰੇ ਹੋਵੇਗਾ, ਪਰ ਇਹ ਦੋਇ ਅਰਥ ਅਪ੍ਰਸੰਗਕ ਹਨ। ਪ੍ਰਸੰਗ ਬੁਜ਼ਢੇ (ਰਾਮ ਕੌਰ ਜੀ) ਦੇ ਵਡੀ ਅੁਮਰ
ਵਾਲੇ ਹੋਣ ਦਾ ਚਿਰਕਾਲ ਜੀਅੁਣ ਦਾ ਹੈ। ਅੁਪਰ ਦਿਤੇ ਅਰਥ ਦੀ ਪ੍ਰੌਢਤਾ ਸੌ ਸਾਖੀ ਦੀ ਪਹਿਲੀ ਸਾਖੀ ਦੇ
ਇਸ ਵਾਕ ਤੋਣ ਬੀ ਹੋ ਜਾਣਦੀ ਹੈ। ਕ੍ਰਿਸ਼ਨ ਲ਼ ਅੂਧੋ ਰਜ਼ਖਕੇ ਆਪ ਚਲੇ ਗਏ ਥੇ, ਗੁਰੂ ਕੇ ਭਾਈ ਗੁਰਬਖਸ਼
ਸਿੰਘ ਲ਼ ਰਜ਼ਖਕੇ ਪ੍ਰਲੋਕ ਸਿਧਾਰਨਗੇ।
*ਏਥੋਣ ਸੌ ਸਾਖੀ ਦੀ ੪ਵੀਣ ਸਾਖੀ ਚਜ਼ਲੀ।