Sri Gur Pratap Suraj Granth

Displaying Page 322 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੩੩੪

੩੬. ।ਰਾਜਿਆਣ ਨਾਲ ਜੰਗ। ਸਿੰਘਾਂ ਦਾ ਮਾਨ ਹਟਾਯਾ॥
੩੫ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੩੭
ਦੋਹਰਾ: ਅੁਮਡੇ ਦਲ ਦਿਸ਼ ਦੁਹਨਿ ਤੇ, ਕਰੀ ਤੁਫੰਗੈਣ ਤਾਰ।
ਦਸਤਰਵਾਣ ਕਰ ਤਜਿ ਦਈ, ਹੋਨਿ ਲਗੀ ਤਬਿ ਮਾਰ ॥੧॥
ਚੌਪਈ: ਹਿਤ ਹੇਰਨਿ ਕੇ ਜੰਗ ਤਮਾਸ਼ਾ।
ਸ਼੍ਰੀ ਕਲੀਧਰ ਹੈ ਇਕ ਪਾਸਾ।
ਅੂਚੇ ਥਲ ਪਰ ਹੈ ਥਿਤ ਰਹੇ।
ਦੋਨਹੁ ਦਿਸ਼ ਕੇ ਦਲ ਕੋ ਲਹੇ੧ ॥੨॥
ਸਿੰਘ ਆਠ ਸੈ ਹੁਇ ਸਵਧਾਨੇ।
ਦਸ ਹਗ਼ਾਰ ਗਿਰਪਤਿ ਭਟ ਆਨੇ।
ਜਾਲਾ ਬਮਣੀ ਕੀ ਥਿਰ ਮਾਲਾ੨।
ਛੁਟਿ ਇਕਬਾਰ ਪ੍ਰਕਾਸ਼ੀ ਜਾਲਾ ॥੩॥
ਘਟਾ ਚਮੂੰ ਮਹਿ ਤੜਿਤਾ ਜਾਗੀ।
ਕਰਕਾ ਬਰਖਤਿ ਗੁਲਕਾਣ ਲਾਗੀ।
ਹਯ ਕੋ ਫੇਰਿ ਤੁਫੰਗ ਚਲਾਵੈਣ।
ਵਧੇ ਅਜ਼ਗ੍ਰ ਕੋ ਮਾਰ ਗਿਰਾਵੈਣ ॥੪॥
ਦੇਖਿ ਪਰਸਪਰ ਭਨਹਿ ਪਹਾਰੀ।
ਇਹ ਬਿਜ਼ਦਾ ਸਿੰਘਨ ਮਹਿ ਭਾਰੀ।
ਹਯ ਧਵਾਇ ਪੁਨ ਹਤੈਣ ਨਿਸ਼ਾਨੇ।
ਨਿਜ ਬਚਾਇ ਕਰਿ ਬਹੁਰ ਪਯਾਨੇ ॥੫॥
ਕਰਿ ਹੰਕਾਰ ਖਾਲਸਾ ਰਿਦੇ।
ਓਰੜ ਪਰੇ੩ ਅਜ਼ਗ੍ਰ ਕੋ ਤਦੇ।
ਭੀਮਚੰਦ ਨਿਜ ਅੰਗ ਬਚਾਏ।
ਰਣ ਕੇ ਸਨਮੁਖ ਸਕੈ ਨ ਆਏ ॥੬॥
ਭੂਪਚੰਦ ਹੰਡੂਰੀ ਧਾਯੋ।
ਦੇਵ ਸ਼ਰਣ ਕੋ ਸੰਗ ਮਿਲਾਯੋ।
ਬਹੁਰ ਵਗ਼ੀਰ ਸਿੰਘ ਰਣ ਘਾਲਾ।
ਛੂਟਤਿ ਗੁਲਕਾਣ ਨਾਦ ਕਰਾਲਾ ॥੭॥
ਸਭਿ ਸਿਪਾਹ ਕੋ ਆਗੈ ਧਰਿਓ।


੧ਦੇਖਦੇ ਹਨ।
੨ਬਜ਼ਧੀ ਹੋਈ ਕਤਾਰ।
੩ਟੁਜ਼ਟਕੇ ਪਏ।

Displaying Page 322 of 498 from Volume 17