Sri Gur Pratap Suraj Granth

Displaying Page 323 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੮

ਪਹੁਣਚੇ ਸਤਿਗੁਰ ਦਰਸ ਅੁਦਾਰਾ।
ਤਹਾਂ ਸਿਜ਼ਖ ਸੇਵਕ ਹੁਇਣ ਬ੍ਰਿੰਦ।
ਹੈ ਜਿਨ ਮਸਤਕ ਭਾਗ ਬਿਲਦ ॥੨੦॥
ਇਜ਼ਤਾਦਿਕ ਬਹੁ ਥਾਨ ਬਤਾਵੈਣ।
ਨਿਸ਼ਚੈ ਮਤਿ ਕੋਇ ਨ ਠਹਿਰਾਵੈ।
ਤਬਿ ਸਭਿ ਮਿਲਿ ਕੈ ਕੀਨਿ ਬਿਚਾਰਨਿ।
ਬੁਜ਼ਢਾ ਜਾਨਹਿਗੋ ਇਸ ਕਾਰਨ ॥੨੧॥
ਗੁਰ ਘਰ ਮਹਿਣ ਸੋ ਸਚਿਵ ਸਮਾਨ।
ਤਿਸ ਢਿਗ ਚਲਹੁ ਰਹਹਿ ਜਿਸੁ ਥਾਨ।
ਸਤਿਗੁਰ ਜਹਿਣ, ਸੋ ਖੋਜ ਬਤਾਵਹਿ।
ਅਪਰਨ ਤੇ ਕੋਣ ਕਰਿ ਨਹਿਣ ਪਾਵਹਿ੧ ॥੨੨॥
ਇਮਿ ਕਹਿ ਸਿਖ ਸਭਿ ਆਣਸੂ ਢਾਰਤਿ।
ਅੁਰ ਬਿਖਾਦ ਤੇ ਹੈਣ ਬਹੁ ਆਰਤਿ।
ਜਥਾ ਕ੍ਰਿਸ਼ਨ ਭੇ ਅੰਤਰਧਾਨਾ।
ਗਨ ਗੋਪੀ ਰੁਦਿਯੰਤ ਮਹਾਂਨਾ* ॥੨੩॥
ਸਭਿ ਇਕਠੇ ਹੁਇ ਕਰਿ ਤਬਿ ਚਲੇ।
ਜਹਿਣ ਥਲ ਭਾਈ ਬੁਜ਼ਢਾ ਭਲੇ।
ਧਰੋ ਪ੍ਰਸਾਦਿ ਅਗਾਰੀ ਜਾਇ।
ਕਰੀ ਬੰਦਨਾ ਸੀਸ ਨਿਵਾਇ ॥੨੪॥
ਹਾਥ ਜੋਰਿ ਹੁਇ ਕਰਿ ਤਬ ਖਰੇ।
ਜਸੁ ਕੇ ਸਹਤ ਬੇਨਤੀ ਕਰੇ।
ਤੁਮ ਅਰੁ ਗੁਰ ਮਹਿਣ ਭੇਦ ਨ ਕੋਅੂ।
ਜੋਤਿ ਏਕ ਧਾਰੇ ਤਨ ਦੋਅੂ ॥੨੫॥
ਸਿਜ਼ਖ ਸਹਾਇਕ ਪਰਅੁਪਕਾਰੀ।
ਸਭਿ ਸੰਗਤਿ ਇਹੁ ਖਰੀ ਅਗਾਰੀ।
ਸਿੰਧੁ ਸੰਦੇਹਨਿ ਮਗਨ ਬਿਸਾਲਾ੨।
ਬਨਹੁ ਜਹਾਜ ਆਪ ਇਸ ਕਾਲਾ ॥੨੬॥
ਸਿਜ਼ਖਨ ਬਿਖੈ ਅਗਾਅੂ ਆਪ।

੧ਹੋਰਨਾਂ ਤੋਣ ਕਿਵੇਣ ਬੀ (ਖੋਜ) ਨਹੀਣ ਮਿਲੇਗਾ।
*ਐਸੇ ਵਾਕ ਕਵਿ ਜੀ ਦ੍ਰਿਸ਼ਟਾਂਤ ਮਾਤ੍ਰ ਵਰਤਦੇ ਹਨ, ਕਦੇ ਗੁਰੂ ਜੀ ਲ਼ ਸ਼ਿਵ ਦੀ ਕਦੇ ਵਿਸ਼ਲ਼ ਦੀ ਕਿਸੇ ਤਰ੍ਹਾਂ
ਦੇ ਰੂਪਕ ਅਲਕਾਰ ਵਿਚ ਅੁਪਮਾ ਦੇਣਦੇ ਹਨ। ਆਪ ਦੀ ਵਾਕਫੀ ਹਿੰਦੀ ਤੇ ਸੰਸਕ੍ਰਿਤ ਸਾਹਿਤ ਨਾਲ ਹੋਣ
ਕਰਕੇ ਅੁਸ ਦਾਇਰੇ ਤੋਣ ਬਾਹਰ ਨਹੀਣ ਜਾਣਦੇ।
੨ਸੰਸਿਆਣ ਰੂਪੀ ਸਮੁੰਦਰ ਵਿਖੇ ਬੜੇ ਡੁਜ਼ਬੇ ਹੋਏ।

Displaying Page 323 of 626 from Volume 1