Sri Gur Pratap Suraj Granth

Displaying Page 323 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੩੬

੪੭. ।ਮਰੀ ਹਟਾਈ। ਬਦਲਾਂ ਦੀ ਛਾਂ ਕੀਤੀ॥
੪੬ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੪੮
ਦੋਹਰਾ: ਸ਼੍ਰੀ ਸਤਿਗੁਰ ਨਦਨ ਤਹਾਂ, ਬਸਤੋ ਸਮੋ ਬਿਸਾਲ।
ਕਰੋ ਬਿਤਾਵਨਿ ਕੋ ਜਬੈ, ਮਰੀ੧ ਪਰੀ ਇਕ ਕਾਲ ॥੧॥
ਚੌਪਈ: ਭਯੋ ਤ੍ਰਾਸ ਜਬਿ ਦਿਜ਼ਲੀ ਪੁਰਿ ਮੈਣ।
ਰੁਦਿਤ ਅਮੁਦਤਿ ਸ਼ੋਕ ਘਰ ਘਰ ਮੈਣ।
ਹਾਹਾਕਾਰ ਮ੍ਰਿਤੂ ਕੇ ਤ੍ਰਾਸਾ।
ਮਰਹਿ ਤੁਰਤ ਅੁਪਚਾਰ ਨ ਆਸਾ੨ ॥੨॥
ਰਾਅੁ ਰਕ ਸਭਿ ਕੇ ਇਕ ਸਾਰ।
ਪੰਡਤ ਮੂਢਨਿ ਪਰੀ ਪੁਕਾਰ।
ਘਰ ਘਰ ਰੋਦਤਿ ਹੈਣ ਨਰ ਨਾਰੀ।
ਕੇਸ ਅੁਖਾਰਹਿ ਮੁਰਛਾ ਧਾਰੀ ॥੩॥
ਦਸਤ, ਬਮਨ੩ ਦੋਅੂ ਲਗਿ ਜਾਇ।
ਇਕ ਦੁਇ ਜਾਮ ਬਿਖੈ ਮ੍ਰਿਤੁ ਪਾਇ।
ਕਰਿ ਅੁਪਚਾਰ੪ ਬੈਦ ਪਚ ਹਾਰੇ੫।
ਨਹਿ ਬਸ ਚਲਹਿ ਸੁ ਕੌਨ ਬਿਚਾਰੇ ॥੪॥
ਸ਼ਾਹੁ ਸਭਾ ਮਹਿ ਨਿਤਪ੍ਰਤਿ ਬਾਤੀ।
ਕਰਹਿ ਸਭਾ ਮਹਿ, ਮ੍ਰਿਤੁ ਜਿਸ ਭਾਂਤੀ।
ਆਜ ਪੁਰੀ ਮਹਿ ਏਤੇ ਮਰੇ।
ਵਹਿਰ ਥਾਨ ਸ਼ਮਸ਼ਾਨਨਿ ਭਰੇ ॥੫॥
ਦਬਹਿ ਸੈਣਕਰੇ, ਸੈਣਕਰ ਜਾਰਹਿ।
ਆਵਤਿ ਜਾਤੇ ਰੁਦਤਿ ਪੁਕਾਰਹਿ।
ਕਹੂੰ ਬੈਦ ਫਿਰਤੇ ਅੁਤਲਾਵਤਿ।
ਕੇਤਿਕ ਔਖਧਿ ਦੌਰਤਿ ਲਾਵਤਿ ॥੬॥
ਸ਼ਾਹੁ ਨਿਕਟਿ ਕੇ ਕੇਤਿਕ ਮਰੇ।
ਜੀਵਤਿ ਮਹਾਂ ਤ੍ਰਾਸ ਕਹੁ ਕਰੇ।
ਏਕ ਬਾਰ ਕਾ ਕਾਮਤ ਆਈ।
ਮਰਹਿ ਹਗ਼ਾਰੋਣ ਨਹਿ ਬਿਲਮਾਈ ॥੭॥


੧ਵਬਾਈ ਬੀਮਾਰੀ (ਭਾਵ ਹੈਗ਼ੇ ਤੋਣ ਹੈ)
੨ਇਲਾਜ ਦੀ ਆਸ ਨਾ ਰਹੀ।
੩ਅੁਪਰਛਲ, ਕੈ।
੪ਇਲਾਜ।
੫ਥਜ਼ਕ ਹੁਜ਼ਟੇ।

Displaying Page 323 of 412 from Volume 9