Sri Gur Pratap Suraj Granth

Displaying Page 328 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੩

੩੬. ।ਬਾਬਾ ਬੁਜ਼ਢਾ ਜੀ ਸਮੇਤ ਸੰਗਤਿ ਦਾ ਸੰਨ੍ਹ ਸਾਹਿਬ ਜਾਣਾ,
ਗੁਰੂ ਜੀ ਦਾ ਪ੍ਰਗਟ ਹੋਣਾ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੭
ਦੋਹਰਾ: ਸੁਨੀ ਤੁਰੰਗਨਿ ਬਾਰਤਾ,
ਬੁਜ਼ਢੇ ਬਹੁ ਸੁਖ ਪਾਇ।
ਇਹ ਅਸਵਾਰੀ ਗੁਰੂ ਕੀ,
ਅਗ਼ਮਤ ਜੁਤਿ ਦਰਸਾਇ ॥੧॥
ਚੌਪਈ: ਗੁਰ ਬਿਨ ਨਹੀਣ ਅਰੂਢਨਿ ਦੇਤਿ।
ਯਾਂ ਤੇ ਸੋ ਤਜਿ ਗਯੋ ਨਿਕੇਤਿ।
ਅਬਿ ਇਸ ਕੋ ਕੀਜਹਿ ਸ਼ਿੰਗਾਰ।
ਪ੍ਰਥਮ ਸ਼ਨਾਨਹੁ ਸੁੰਦਰ ਬਾਰਿ੧ ॥੨॥
ਧੂਪ ਦੀਪ ਚੰਦਨ ਚਰਚਾਵਹੁ੨।
ਫੂਲ ਬਿਸਾਲ ਮਾਲ ਪਹਿਰਾਵਹੁ।
ਪਾਇ ਬਸਤਨੀ੩ ਸੁੰਦਰ ਗ਼ੀਨ੪।
ਕਵਿਕਾ੫ ਦੇਹੁ ਮੁਹਾਰ੬ ਨਵੀਨ ॥੩॥
ਸੰਗਤਿ ਕਰਹਿ ਬੇਨਤੀ ਸਾਰੀ।
ਛੋਰਿ ਦੇਹੁ ਇਹੁ ਚਲਹਿ ਅਗਾਰੀ।
ਸੰਗ ਸੰਗਤਾਂ ਗਮਨਹਿਣ ਪਾਛੇ।
ਗੁਰੁ ਕੋ ਖੋਜ ਲੇਹਿ ਇਹੁ ਆਛੇ ॥੪॥
ਬ੍ਰਿਧ ਕੋ ਬਾਕ ਮਾਨਿ ਸਭਿ ਲੀਨਾ।
ਸਭਿ ਸ਼ਿੰਗਾਰ ਸ਼ਿੰਗਾਰਨਿ ਕੀਨਾ।
ਦਈ ਛੋਰਿ ਪੁਰਿ ਵਹਿਰ ਤੁਰੰਗਨਿ।
ਬਹੁ ਸੁੰਦਰ ਜੋ ਸਗਰੇ ਅੰਗਨਿ ॥੫॥
ਸਨੇ ਸਨੇ ਚਲਿ ਸਹਜ ਸੁਭਾਇ।
ਪੀਛੇ ਸਗਰੀ ਸੰਗਤਿ ਜਾਇ।
ਬੁਜ਼ਢੇ ਆਦਿਕ ਸਿਖ ਸਮੁਦਾਏ।
ਅਵਲੋਕਤਿ ਬੜਵਾ ਬਿਸਮਾਏ ॥੬॥


੧ਜਲ ਨਾਲ।
੨ਧੂਪ ਦੀਪ (ਜਗਾ ਕੇ) ਚੰਦਨ ਛਿੜਕੇ।
੩ਕਾਠੀ ਦੇ ਅੁਪਰਲਾ ਕਪੜਾ।
੪ਕਾਠੀ।
੫ਲਗਾਮ।
੬ਵਾਗਾਂ।

Displaying Page 328 of 626 from Volume 1