Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੪੬
੪੫. ।ਸਿਜ਼ਖਾਂ ਦੇ ਪ੍ਰਸੰਗ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੪੬
ਦੋਹਰਾ: ਬਸਹਿ ਜੌਨਪੁਰ ਕੇ ਬਿਖੈ,
ਜਜ਼ਟੂ ਤਪਾ ਮਹਾਨ।
ਸ਼੍ਰੀ ਗੁਰ ਹਰਿਗੋਬਿੰਦ ਕੋ,
ਆਯਹੁ ਦਰਸ਼ਨ ਠਾਨਿ ॥੧॥
ਚੌਪਈ: ਬੰਦਨ ਕਰੀ ਜੋਰਿ ਜੁਗ ਪਾਨ।
ਬੈਠਿ ਕਰੀ ਅਰਦਾਸ ਬਖਾਨ।
ਸੁਨੋ ਸੁਜਸੁ ਰਾਵਰ ਕੋ ਭਾਰੀ।
ਲਾਖਹੁ ਮਾਨੁਖ ਕੁਮਤਿ ਬਿਦਾਰੀ ॥੨॥
ਪਰੋ ਸ਼ਰਨਿ ਮੈਣ, ਕ੍ਰਿਪਾ ਨਿਧਾਨ!
ਦਿਹੁ ਅੁਪਦੇਸ਼ ਹੋਇ ਕਲਿਆਨ।
ਸੁਨਿ ਕਰਿ ਸ਼੍ਰੀ ਸਤਿਗੁਰੂ ਅੁਚਾਰਾ।
ਕਰਹੁ ਸ਼ਾਂਤਿਕੀ ਤਪ ਨਿਰਧਾਰਾ ॥੩ ॥
ਰਾਮ ਨਾਮ੧ ਨਿਤ ਨਾਮ ਅੁਚਰੀਅਹਿ।
ਇੰਦ੍ਰੈ ਰੋਕਿ ਨਾਮ ਮਨ ਧਰੀਅਹਿ।
ਬਹੁਰ ਤਪੇ ਬੂਝਨਿ ਗੁਰੁ ਕੀਨੇ।
ਕੇਤਿਕ ਕਹਿਤੇ ਸੁਮਤ ਪ੍ਰਬੀਨੇ ॥੪॥
ਬਿਨਾ ਗਾਨ ਤੇ ਗਤਿ ਕਬਿ ਨਾਂਹੀ।
ਬੇਦ ਪ੍ਰਮਾਂ ਦੇਤਿ ਇਸ ਮਾਂਹੀ।
ਸੁਨਿ ਗੁਰ ਭਨੋ ਲਖਹੁ ਇਸ ਰੀਤਿ।
ਜੇ ਗਤਿ ਕੇ ਅਭਿਲਾਖੀ ਚੀਤ੨ ॥੫॥
ਵਾਹਿਗੁਰੂ ਜਬਿ ਨਿਸ ਦਿਨ ਜਾਪਤਿ।
ਚਾਰਹੁ ਦਾਰ ਹੋਇ ਤਬਿ ਪ੍ਰਾਪਤਿ।
ਜਿਨਿ ਦਰ ਅੰਦਰ ਹੁਇ ਪ੍ਰਵਿਸਾਇ੩।
ਮਿਲਹਿ ਜਾਇ ਕਰਿ, ਪਦ ਕੋ ਪਾਇ ॥੬॥
ਜਿਮਿ ਹਰਿਮੰਦਰ ਕੇ ਦਰ ਚਾਰ।
ਜਿਸ ਦਰ ਬਰਹਿ ਸੁ ਤਿਸਹਿ ਅੁਦਾਰ੪।
ਜੋਗ, ਵਿਰਾਗ, ਭਗਤਿ ਅਰੁ ਗਾਨ।
੧ਭਾਵ, ਪ੍ਰਮੇਸ਼ਰ ਦਾ ਨਾਮ, ਅੰਕ ਛੇ ਵਿਚ ਵਾਹਿਗੁਰੂ ਦਜ਼ਸਦੇ ਹਨ।
੨ਜੋ ਚਿਜ਼ਤ ਵਿਚ ਮੁਕਤੀ ਦੇ ਲੋੜਕੂ ਹਨ।
੩ਜਿਸ ਲ਼ (ਮੁਕਤੀ ਦੇ) ਦਰਵਾਗ਼ਿਆਣ ਅੰਦਰ ਪ੍ਰਵੇਸ਼ ਹੋਵੇ।
੪ਤੇ ਅੁਸ ਲ਼ ਅੁਹੋ ਹੀ ਚੰਗਾ ਹੈ।