Sri Gur Pratap Suraj Granth

Displaying Page 336 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੧

੩੭. ।ਪਾਰੋ ਜੁਲਕਾ। ਲਾਲੂ ਲ਼ ਬਖਸ਼ੀਸ਼ਾਂ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੮
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ, ਪੁਰੀ ਬਿਰਾਜੇ ਆਇ।
ਭਾਈ ਬ੍ਰਿਜ਼ਧ ਕੇਤਿਕ ਦਿਵਸ, ਰਹੋ ਨਿਕਟ ਸੁਖ ਪਾਇ ॥੧॥
ਚੌਪਈ: ਦਾਤੂ ਲਾਤ ਬਿਖੈ ਦੁਖ* ਭਯੋ।
ਅਸਥਿ੧ ਬੀਚ ਤੇ ਪੀਰਤਿ ਥਿਯੋ੨।
ਗੁਰੂ ਅਵਜ਼ਗਾ ਤੇ ਦੁਖ ਪਾਵੈ।
ਆਇ ਸਮੀਪ ਨਹੀਣ ਬਖਸ਼ਾਵੈ ॥੨॥
-ਲਜਾ ਜੁਤ ਕਾ ਮੁਖ ਲੈ ਜੈਹੌਣ।
ਬੈਠਿ ਸਭਾ ਸ਼ੋਭਾ ਕਿਮਿ ਲੈ ਹੌਣ-।
ਸਦਨ ਬਿਖੈ ਬੈਠੋ ਨਿਤ ਰਹੈ।
ਕਸ਼ਟ ਲਾਤ ਕੋ ਦੀਰਘ ਸਹੈ ॥੩॥
ਹਰਖ ਨ, ਸ਼ੋਕ ਨ, ਰਹੈਣ ਸਮਾਨ੩।
ਸ਼੍ਰੀ ਸਤਿਗੁਰ ਅੁਰ ਛਿਮਾ ਨਿਧਾਨ।
ਭਲਾ ਬੁਰਾ ਕਿਸਹੂੰ ਨ ਬਖਾਨਹਿਣ।
ਸਭਿ ਪਰ ਦਯਾ ਦ੍ਰਿਸ਼ਟਿ ਕੋ ਠਾਨਹਿਣ ॥੪॥
ਤਬਿ ਭਾਈ ਬੁਜ਼ਢੇ ਕਰ ਜੋਰੇ।
ਬਿਦਾ ਹੋਇ ਗਮਨੋ ਗ੍ਰਿਹ ਓਰੇ।
ਗਾਨਵਾਨ ਗੁਰ ਧਾਨ ਸਦੀਵਾ।
ਸਭਿ ਤੇ ਅੂਚ ਅਧਿਕ ਮਨ ਨੀਵਾ ॥੫॥
ਪਾਰੋ ਜੁਲਕਾ ਡਜ਼ਲੇ ਮਾਂਹਿ੪।
ਪਰਮੇਸ਼ੁਰ ਸੋਣ ਪ੍ਰੇਮ ਅੁਮਾਹਿ।
ਸਤਿਗੁਰ ਕੀ ਮਹਿਮਾ ਕੋ ਜਾਨਹਿ।
ਗੁਰਬਾਨੀ ਸੁ ਬਿਚਰਨ ਠਾਨਹਿ ॥੬॥
ਦਰਸ਼ਨ ਕੀ ਮਨ ਪਾਸੁ ਘਨੇਰੀ।
ਸਤਿਗੁਰ ਪਹਿ ਆਯਹੁ ਇਕ ਬੇਰੀ।
ਨਮਸਕਾਰ ਕਰਿ ਬੈਠੋ ਪਾਸ।
ਮਨ ਮਹਿਣ ਦੀਰਘ ਪ੍ਰੇਮ ਪ੍ਰਕਾਸ਼ ॥੭॥


*ਪਾ:-ਰੁਜ।
੧ਹਜ਼ਡੀ।
੨(ਦਾਤੂ) ਹਜ਼ਡੀ ਵਿਚ (ਪੀੜ ਤੋਣ) ਪੀੜਤ ਹੋਇਆ।
੩(ਗੁਰੂ ਜੀ ਲ਼) ਨਾ ਹਰਖ ਹੈ ਨਾ ਸ਼ੋਕ ਹੈ, ਇਕੋ ਜਿਹੇ ਰਹਿਣਦੇ ਹਨ।
੪ਡਜ਼ਲੇ (ਪਿੰਡ) ਵਿਚ।

Displaying Page 336 of 626 from Volume 1