Sri Gur Pratap Suraj Granth

Displaying Page 339 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੫੧

੩੮. ।ਲੇਪਣੀ ਸਿੰਘ ਲ਼ ਤਮਾਚਾ॥
੩੭ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੯
ਦੋਹਰਾ: ਪ੍ਰਾਤਿ ਸੌਚ ਮਜ਼ਜਨ ਕਰੇ, ਅਲਕਾਰ ਕੋ ਧਾਰਿ।
ਹੀਰੇ ਮੁਕਤਾ ਗੋਲ ਜੇ, ਸੋਹਤਿ ਸੇਤ ਅੁਦਾਰ ॥੧॥
ਨਿਸ਼ਾਨੀ ਛੰਦੁ: +ਸੇਤ ਧਰੈਣ ਦਸਤਾਰ ਸਿਰ, ਜਾਮਾ ਗਰ ਸੇਤਾ੧।
ਸੇਤ ਦੁਕੂਲ, ਸਫੂਲ ਸਿਤ੨, ਕਛ ਸੇਤ ਸਮੇਤਾ।
ਅੁਡਗਨ ਮਹਿ ਪੂਰਨ ਸਸੀ, ਜਿਮ ਸੇਤ ਸੁਹਾਵੈ।
ਤਿਮ ਬੈਠੇ ਵਿਚ ਸਭਾ ਕੇ, ਸੇਵਕ ਮਨ ਭਾਵੈਣ ॥੨॥
ਭੀਤ ਨਿਕਟ ਇਕ ਸਭਾ ਕੇ, ਨਿਤ ਲੇਪਹਿ ਸੋਈ।
ਗੁਰ ਆਗੈ ਨਹਿ ਲਿਪੀ ਸੋ, ਆਏ ਪਹਿਲੋਈ੩।
ਤਅੂ ਪ੍ਰਭੂ ਬੈਠੇ ਲਿਪਤਿ, ਜਿਹ ਸਿਖ ਕੀ ਕਾਰੇ੪।
ਹੁਤੇ ਸਮੀਪੀ ਅਲਪ ਹੀ, ਸੇਵਕ ਪਰਵਾਰੇ ॥੩॥
ਲੀਪਹਿ ਹਾਥ ਸੰਭਾਰਿ ਕੈ, ਬਹੁ ਸ਼ੀਘ੍ਰ ਕਰੰਤਾ।
ਭਈ ਦੇਰਿ ਅੁਰ ਸਮੁਝਿ ਕੈ, ਗੁਰ ਤੇ ਡਰਪੰਤਾ।
ਪੌਣਛੋਣ ਹਾਥ ਬਚਾਇ ਅੁਠ, ਪੁਨ ਛੀਣਟ ਤੁਰੰਤੇ।
ਗਰ ਜਾਮਾ ਸਿਤ ਗੁਰੂ ਕੇ, ਤਹਿ ਪਰੀ ਪਿਖੰਤੇ ॥੪॥
ਸ਼੍ਰੀ ਮੁਖ ਤੇ ਤਤਕਾਲ ਹੀ, ਇਸ ਭਾਂਤਿ ਅੁਬਾਚਾ।
ਅੁਠਹੁ ਲੇਪਨੀ ਸਿੰਘ ਕੈ, ਇਕ ਹਤਹੁ ਤਮਾਚਾ।
ਸੁਨਿ ਆਇਸੁ ਕੋ ਅੁਠੇ ਬਹੁ, ਪਹੁਚੇ ਅੁਤਲਾਏ।
ਹਤੇ ਤਮਾਚੇ ਸਭਿਨਿ ਹੂੰ, ਤਿਸ ਹੋਸ਼ ਗਵਾਏ ॥੫॥
ਭਯੋ ਬਿਸੁਧ ਦੇਖੋ ਗੁਰੂ, ਮਨ ਬਿਖੈ ਬਿਚਾਰਾ।
-ਤਨਕ ਹੁਤੋ ਅਪਰਾਧ ਇਸ, ਸਭਿ ਨੇ ਬਹੁ ਮਾਰਾ-।
ਖੇਦ ਅਧਿਕ ਜੁਤਿ ਜਾਨਿ ਕੈ, ਪੁਨ ਬਾਕ ਬਖਾਨੇ।
ਸਿਖ ਸੰਗਤਿ ਸਭਿ, ਗੁਰੂ ਕੀ, ਆਇਸੁ ਕੌ ਮਾਨੇ ॥੬॥
ਤਦਪਿ ਸੁਨਹੁ ਤੁਮ ਸਿੰਘ ਸਭਿ! ਇਹ ਸਿਖ ਗੁਰ ਕੇਰਾ।
ਕੇਸਨ ਪਰ ਕਰਤਲ ਹਤੇ, ਕਿਯ ਬੁਰਾ ਬਡੇਰਾ੫।

+ਇਥੋਣ ਸੌ ਸਾਖੀ ਦੀ ੧੬ਵੀਣ ਸਾਖੀ ਚਲੀ ਹੈ।
੧ਗਲ ਵਿਚ ਚਿਜ਼ਟਾ ਜਾਮਾ।
੨ਚਿਜ਼ਟੇ ਫੁਲਾਂ ਵਾਲਾ ਚਿਜ਼ਟਾ ਰੇਸ਼ਮੀ ਕਜ਼ਪੜਾ ।ਦਕੂਲ = ਸਂ, ਅਲਸੀ, ਰੇਸ਼ਮ ਦਾ ਕਜ਼ਪੜਾ। ਸਫੂਲ ਸਿਤ =
ਚਿਜ਼ਟੇ ਫੁਜ਼ਲਾਂ ਵਾਲਾ, ਭਾਵ ਜਿਸ ਦੀ ਅੁਣਤ ਵਿਚ ਹੀ ਚਿਜ਼ਟੇ ਫੁਜ਼ਲ ਪੈ ਗਏ ਹੋਣ। (ਅ) ਸੇਤ ਦੁਕੂਲ = ਚਿਜ਼ਟਾ
ਦੁਪਜ਼ਟਾ। ਸਫੂਲ ਸਿਤ = ਚਿਜ਼ਟੇ ਫੁਜ਼ਲਾਂ (ਦੀ ਮਾਲਾ) ॥।
੩ਗੁਰੂ ਜੀ ਦੇ ਅਜ਼ਗੋਣ ਪਹਿਲੇ ਆਕੇ ਲਿਪਣੀ ਸੀ ਸੋ ਲਿਪੀ ਨਹੀਣ ਗਈ ਸੀ।
੪ਤਾਂ ਭੀ ਸ਼੍ਰੀ ਗੁਰੂ ਜੀ ਦੇ ਬੈਠਿਆਣ ਹੀ ਲਿਪਣ ਲਗਾ ਅੁਹ ਸਿਖ ਕਿ ਜਿਸ ਦਾ ਇਹ ਕੰਮ ਸੀ।
੫ਹਜ਼ਥ ਦੀ ਤਲੀ ਭਾਵ ਤਮਾਚੇ ਮਾਰੇ, ਬੜਾ ਬੁਰਾ ਕੀਤਾ।

Displaying Page 339 of 448 from Volume 15