Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੫੨
੫੧. ।ਧੀਰਮਲ ਦਾ ਅਭਿਮਾਨ॥
੫੦ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੫੨
ਦੋਹਰਾ: ਸ਼੍ਰੀ ਹਰਿਗੋਵਿੰਦ ਨਿਕਟਿ ਹੈ,
ਧੀਰ ਮਜ਼ਲ ਕਰ ਬੰਦਿ।
ਬੰਦਨ ਕਰਿ ਅਰਬਿੰਦ ਪਦ,
ਬੈਠੋ ਮਾਨ ਬਿਲਦ੧ ॥੧॥
ਚੌਪਈ: ਸਤਿਗੁਰ ਕਹੋ ਕੁਸ਼ਲ ਸੋਣ ਅਹੈਣ?
ਪੁਰਿ ਕਰਤਾਰ ਰਹਨਿ ਸ਼ੁਭ ਚਹੈਣ?
ਹਾਥ ਜੋਰਿ ਕਰ ਗਿਰਾ ਬਖਾਨੀ।
ਤੁਮਰੇ ਪੁਰਿ ਕੀ ਰਜ਼ਛਾ ਠਾਨੀ ॥੨॥
ਕਰਿ ਕੈ ਸੰਧਿ ਸ਼ਾਹੁ ਕੈ ਸੰਗ।
ਰਿਸ ਨਿਵਾਰ ਕਰਿ ਰਾਖੋ ਰੰਗ।
ਸੁਨਤਿ ਕਪਟ ਕੀ ਬਾਤ ਬਡੇਰੀ।
ਆਛੋ ਕਰੋ* ਕਹੋ ਤਿਸ ਬੇਰੀ ॥੩॥
ਡੇਰਾ ਕਰਿ ਤਬਿ ਨਿਸਾ ਬਿਤਾਈ।
ਹੁਤੋ ਫਾਗ੨ ਹੋਰੀ ਨਿਯਰਾਈ।
ਨੇਰੇ ਪੁਰਿ ਗ੍ਰਾਮਨ ਕੋ ਮੇਲਾ।
ਆਯੋ ਦਰਸ਼ਨ ਕਰਨਿ ਸੁਹੇਲਾ ॥੪॥
ਗੁਰ ਕੀ ਕਾਰ ਕਿਤਿਕ ਲੇ ਆਏ।
ਢਿਗ ਢਿਗ ਕੋ ਮੇਲਾ ਸਮੁਦਾਏ।
ਖੇਲਤਿ ਫਾਗ੩ ਸੰਗਤਾਂ ਸਾਰੀ।
ਰੰਗ, ਗੁਲਾਲ, ਅੰਬੀਰਨਿ੪ ਡਾਰੀ ॥੫॥
ਗਾਵਹਿ ਸ਼ਬਦ ਅਨਦ ਬਿਲਦੈ।
ਸਤਿਗੁਰ ਕੋ ਸਥਾਨ ਦਰ ਬੰਦੈ੫।
ਸ਼੍ਰੀ ਹਰਿਗੋਵਿੰਦ ਆਗਾ ਦੀਨਿ।
੧ਬੜੇ ਹੰਕਾਰ ਨਾਲ।
*ਇਹ ਆਛੋ ਵੰਗ ਨਾਲ ਕਿਹਾ ਹੈ।
੨ਫਗਣ।
੩ਹੋਲੀ।
੪ਰੰਗ = ਘੋਲਿਆ ਹੋਇਆ ਰੰਗ। ਗੁਲਾਲ = ਸੰਘਾੜੇ, ਚਾਵਲ ਆਦਿ ਦੇ ਆਟੇ ਨਾਲ ਰੰਗਿਆ ਧੜਾ।
ਅੰਬੀਰ=ਖੁਸ਼ਬੂਦਾਰ ਧੂੜਾ। ਕਿਤੇ ਗੁਲਾਲ ਲ਼ ਬੀ ਕਹਿ ਲੈਣਦੇ ਹਨ, ਪਰ ਇਹ ਅਸਲ ਵਿਚ ਘਸਾਏ ਹੋਏ
ਚੰਦਨ ਦਾ ਧੂੜਾ ਗੁਲਾਲ ਤੇ ਕਸਤੂਰੀ ਨਾਲ ਬਣਿਆ ਹੋਇਆ ਹੁੰਦਾ ਹੈ।
।ਅ: ਅਬੀਰ॥
੫ਸਤਿਗੁਰ ਦੇ ਸਥਾਨ ਦਾ ਦਰ ਬੰਦ ਸੀ (ਕਿਅੁਣਕਿ)।