Sri Gur Pratap Suraj Granth

Displaying Page 342 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੫੫

੪੬. ।ਚੰਦੂ ਨੇ ਡਰ ਕੇ ਫੇਰ ਸਗਾਈ ਹਿਤ ਦੂਤ ਭੇਜੇ॥
੪੫ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੭
ਦੋਹਰਾ: ਸ਼੍ਰੀ ਗੁਰ ਹਰਿਗੋਵਿੰਦ ਜੀ,
ਇਸ ਬਿਧਿ ਸਮੋ ਬਿਤਾਇ।
ਭਰੋ ਮਹਾਂ ਬਲ ਦੇਹਿ ਮਹਿ,
ਦੀਰਘ ਡੀਲ ਸੁਹਾਇ ॥੧॥
ਚੌਪਈ: ਅੁਤ ਚੰਦੂ ਕੀ ਸੁਨੋ ਕਹਾਨੀ।
ਮਹਾਂ ਪਾਤਕੀ ਮਤਿ ਅੁਰਿ ਹਾਨੀ।
ਸ਼੍ਰੀ ਅਰਜਨ ਘਰ ਤਜੋ ਸਰੀਰ।
ਦੇ ਕਰਿ ਦੋਸ਼ ਮੂਢ ਸਿਰ, ਧੀਰ੧ ॥੨॥
ਅੁਰ ਮਹਿ ਡਰਪਤਿ ਦੁਸ਼ਟ ਮਹਾਂਨ।
-ਇਮ ਨਹਿ ਬਿਦਤਹਿ ਬੀਚ ਜਹਾਨ।
ਸ਼੍ਰੀ ਸਤਿਗੁਰੁ ਚੰਦੂ ਨੈ ਮਾਰੇ।
ਛਪੀ ਰਹੈ, ਨਹਿ ਹੋਇ ਅੁਘਾਰੇ- ॥੩॥
ਨੁਖਾ ਜਾਰਿ੨ ਤਤਛਿਨ ਮਗ ਪਰੋ।
ਦਿਲੀ ਸ਼ਾਹੁ ਨਿਕਟ ਚਿਤ ਧਰੋ।
-ਕੋ ਨਹਿ ਕਹਹਿ ਹਟਕ ਸਬਿ ਰਾਖੌਣ।
ਕਿਸ ਧਨ ਦੇ ਕਿਸ ਬਿਨਤੀ ਭਾਖੌਣ ॥੪॥
ਚਹਤਿ ਜੁ ਹਤੋ੩ ਬਿਦਤਿ ਨਹਿ ਹੋਇ।
ਭਯੋ ਜਤਨ ਕੇ ਤਤਪਰ ਸੋਇ-।
ਅਨਿਕ ਭਾਂਤਿ ਚਿਤਵਤਿ ਮਗ ਜਾਤੇ।
-ਸੁਨਤਿ ਸ਼ਾਹੁ ਚਿਤ ਹੈ ਨ ਰਿਸਾਤੇ੪- ॥੫॥
ਪਹੁਚਯੋ ਪੁਰੀ ਸਦਨ ਤਬਿ ਗਯੋ।
ਕਲਹਿ ਸੁਤਾ੫ ਦੇਖਤਿ ਦੁਖ ਭਯੋ।
ਜਿਸ ਹਿਤ ਪਾਪ ਕੀਨਿ ਬਹੁਤੇਰਾ।
ਤਅੂ ਨ ਤਿਸ ਕੋ ਸੁਖ ਕਿਮ ਹੇਰਾ ॥੬॥
ਜਹਾਂਗੀਰ ਕੇ ਤੀਰਜਿ ਜਾਇ੬।


੧ਭਾਵ ਗੁਰੂ ਜੀ ਨੇ।
੨ਲ਼ਹ ਦਾਹ ਕਰਕੇ।
੩ਮਾਰਨਾ।
੪ਕ੍ਰੋਧਵਾਨ ਨਾ ਹੋ ਜਾਵੇ।
੫ਕਲਹ ਰੂਪ ਪੁਜ਼ਤ੍ਰੀ।
੬ਜੋ ਜਾਣਦੇ ਸਨ।

Displaying Page 342 of 501 from Volume 4