Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੮
ਗੁਪਤਨਿ ਸੋ ਤਤਕਾਲ ਪੁਚਾੋ।
ਖੋਲੇ ਦ੍ਰਿਗ ਗ੍ਰਿਹ ਮਹਿਣ ਪਿਖਿ ਆਯੋ੧ ॥੫੦॥
ਜਾਇ ਲਾਲ ਲਾਲੂ ਕੋ ਦਏ।
ਕਹਤਿ ਸੁਜਸੁ ਬਹੁ ਬੰਦਨ ਕਿਏ।
ਅਪਨਿ ਬ੍ਰਿਤਾਂਤ ਕਹੋ ਪੁਰਿ ਮਾਂਹੀ।
ਕ੍ਰਿਪਾ ਸੰਤ! ਆਯੋ ਤੁਮ ਪਾਹੀ੨ ॥੫੧॥
ਲਾਲੋ ਲਾਲ ਲਿਏ ਕਰ ਦੋਇ।
ਗੁਰੂ ਢਿਗ ਆਨਿ ਰਖੇ ਤਿਨ ਸੋਇ।
ਪਿਖਿ ਸ਼੍ਰੀ ਅਮਰ ਬਚਨ ਮੁਖ ਭਾਖਾ।
ਨਾਮ ਰਤਨ ਹਿਯਰੇ ਮਹਿਣ ਰਾਖਾ ॥੫੨॥
ਇਨ ਕੋ ਜਾਹ ਨਦੀ ਮੋਣ ਡਾਰ।
ਧਰਹੁ ਨ ਬਿਵਹਾਰਹੁ ਕਰਿ ਪਾਰ੩।
ਲਾਲੋ ਗੁਰ ਕੀ ਆਗਾ ਮਾਨੀ।
ਫੈਣਕੇ ਜਾਇ ਗਹਿਰ ਜਹਿਣ ਪਾਨੀ* ॥੫੩॥
ਦੋਹਰਾ: ਸਤਿਗੁਰ ਅਰ ਗੁਰ ਸਿਖਨ ਕੀ, ਮਹਿਮਾ ਮਹਾਂ ਮਹਾਨ।
ਧੰਨ ਗੁਰੂ ਅਰੁ ਧੰਨ ਸਿਖ, ਜਗਤ ਅੁਧਾਰਨਿਵਾਨ ॥੫੪॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸਿਜ਼ਖਨ ਕੋ ਪ੍ਰਸੰਗ ਬਰਨਨ
ਨਾਮ ਸਪਤ ਤ੍ਰਿੰਸਤ੍ਰੀ ਅੰਸੂ ॥੩੭॥
੧ਦੇਖੇ ਕਿ ਮੈਣ ਘਰ ਆ ਗਿਆ ਹਾਂ।
੨ਹੇ ਸੰਤ! (ਤੇਰੀ) ਕ੍ਰਿਪਾ ਨਾਲ (ਇਸ) ਸ਼ਹਿਰ ਵਿਚ ਤੇਰੇ ਪਾਸ ਆਇਆ ਹਾਂ। (ਅ) (ਅੁਸ) ਸ਼ਹਿਰ ਵਿਚ
ਦਾ ਹਾਲ ਦਜ਼ਸਿਆ (ਤੇ ਆਖਿਆ ਕਿ) ਹੇ ਸੰਤ ਤੇਰੀ ਕ੍ਰਿਪਾ ਨਾਲ ਤੇਰੇ ਪਾਸ ਆਇਆ ਹਾਂ।
੩ਨਾ ਪਿਆਰ ਨਾਲ ਸਾਂਭੋ ਤੇ ਨਾ ਇਨ੍ਹਾਂ ਨਾਲ ਵਿਹਾਰ ਕਰੋ।
*ਕਵਿ ਜੀ ਦਾ ਪ੍ਰਸੰਗ ਤੋਣ ਭਾਵ ਇਹ ਹੈ ਕਿ ਗੁਰਸਿਜ਼ਖ ਲ਼, ਚਾਹੋ ਗੁਪਤ ਪ੍ਰਗਟ ਕਿਸੇ ਪ੍ਰਕਾਰ ਦੀ ਸ਼ਕਤੀ ਵਾਲੇ
ਹੋਣ, ਧਰਮ ਦੀ ਕਿਰਤ ਨਾਲ ਨਿਰਬਾਹ ਕਰਨਾ ਚਾਹੀਏ। ਸ਼ਕਤੀਆਣ ਲ਼ ਨਾਟਕ ਚੇਟਕ ਤਮਾਸ਼ਿਆਣ ਵਿਚ ਨਹੀਣ
ਵਰਤਂਾ ਚਾਹੀਏ, ਸਤਿਨਾਮ ਦੇ ਸਿਮਰਨ ਤੇ ਵਾਹਿਗੁਰੂ ਪ੍ਰਾਪਤੀ ਦੇ ਅੁਦਮ ਵਿਚ ਰਹਿਂਾ ਚਾਹੀਏ।