Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੫੬
ਤੁਮ ਨਿਤ ਚਲਹੁ ਕਸ਼ਟ ਹੁਇ ਭੂਰ।
ਦਿਜ਼ਲੀ ਮਹਿ ਥਿਰਤਾ ਅਬਿ ਗਹੀਅਹਿ।
ਸੰਗਤ ਮਹਿ ਸੁਖ ਪੂਰਬ ਰਹੀਯਹਿ ॥੩੮॥
ਦਿਨ ਪ੍ਰਤਿ ਕੂਚ ਬਿਖਾਦ ਕਰੰਤਾ।
ਇਹਾਂ ਬਸੇ ਸੁਖ ਸਮਾਂ ਬਿਤੰਤਾ।
ਸੁਨਿ ਸੁੰਦ੍ਰੀ ਦ੍ਰਿਗ ਭਰਿ ਬਹੁ ਰੋਈ।
ਸੁਤ ਕੋ ਸਿਮਰਿ ਸਿਮਰਿ ਦੁਖ ਪੋਈ ॥੩੯॥
ਕੇਤਿਕ ਬਾਰਿ ਦ੍ਰਿਗਨ ਜਲ ਡਾਰਾ।
ਪੁਨ ਸ਼੍ਰੀ ਪਤਿ ਕੇ ਸਾਥ ਅੁਚਾਰਾ।
ਤੁਮ ਸਮਰਥ ਸਭਿ ਬਿਧਿ ਗੁਨ ਖਾਨੀ।
ਪੁਰਹੁ ਕਾਮਨਾ ਸਿਜ਼ਖ ਮਹਾਨੀ ॥੪੦॥
ਮੈਣ ਅਤਿ ਦੁਖੀ ਨਿਕਟ ਤੁਮ ਰਹੀ੧।
ਇਕ ਪੁਜ਼ਤ੍ਰਾ ਤਿਸ ਭੀ ਮ੍ਰਿਤੁ ਲਹੀ।
ਕਿਸ ਅਲਬ ਮੈਣ ਜੀਯੌਣ ਗੁਸਾਈਣ!
ਬਿਛਰ ਏਕਲੀ ਰਹਿ ਇਸ ਥਾਂਈ ॥੪੧॥
ਪ੍ਰਥਮ ਕੁਟੰਬ ਆਪ ਕੋ ਭਾਰਾ।
ਚਾਰ ਪੁਜ਼ਤ੍ਰ ਚਾਰੂ ਸੁ ਕੁਮਾਰਾ।
ਸਾਸੂ ਸਹਤ ਸੁ ਰਹਿਤ ਸੁਖਾਰੀ।
ਸੰਕਟ ਹੁਤੋ ਨ ਕਿਸੂ ਪ੍ਰਕਾਰੀ ॥੪੨॥
ਜਿਤ ਕਿਤ ਅਵਲੋਕਤਿ ਦ੍ਰਿਗ ਸੀਤਲ।
ਅੁਦਤ ਜਿਨਹੁ ਤੇ ਆਨਦ ਹੀ ਤਲ੨।
ਸਭਿਨਿ ਬਿਹੀਨ ਰਹੀ ਦੁਰਭਾਗਨ।
ਤੁਮਰੇ ਦਰਸ਼ਨ ਕੀ ਅਨੁਰਾਗਨ ॥੪੩॥
ਨਿਜ ਢਿਗ ਤੇ ਭੀ ਚਹਹੁ ਬਿਛੋਰੀ।
ਕੌਨ ਦਸ਼ਾ ਹੁਇ ਹੈ ਤਬਿ ਮੋਰੀ।
ਤੁਮ ਸਮਰਜ਼ਥ ਅੁਚਿਤ ਸਭਿ ਕਰਿਬੇ।
ਮਮ ਹਿਤ ਚਹਤਿ ਜਿ ਕਰੁਨਾ ਧਰਿਬੇ ॥੪੪॥
ਤੌ ਮਮ ਸੁਤ ਕੋ ਦਿਹੁ ਬਿਦਤਾਇ।
ਜਿਸ ਕੋ ਪਿਖਹਿ ਸ਼ਾਂਤਿ ਚਿਤ ਪਾਇ।
੧ਆਪਣੇ ਦੁਖ ਦਾ ਹਾਲ ਅਜ਼ਗੇ ਦਜ਼ਸਦੇ ਹਨ ਕਿ ਇਕ ਪੁਜ਼ਤ੍ਰ ਸੀ ਮੇਰਾ ਸੋ ਮਰ ਗਿਆ; ਮੈਣ ਅੁਸ ਦੇ ਬਿਰਹੇ ਵਿਚ
ਪਾਸ ਰਹਿਕੇ ਬੀ ਦੁਖੀ ਹੁੰਦੀ ਹਾਂ, ਵਿਛੜਕੇ ਕੀ ਬਣੇਗਾ ।ਦੇਖੋ ਅੰਕ ੪੬॥।
੨ਹਿਰਦੇ ਥਾਂ ਵਿਚ ਜਿਨ੍ਹਾਂ ਤੋਣ ਅਨਦ ਅੁਪਜਦਾ ਸੀ।