Sri Gur Pratap Suraj Granth

Displaying Page 344 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੫੭

੪੭. ।ਸਿਜ਼ਖ ਦਾ ਅਗ਼ਮਤ ਦਿਖਾਅੁਣਾ॥
੪੬ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੮
ਦੋਹਰਾ: ਸ਼੍ਰੀ ਗੁਰ ਘਰ ਤੇ ਵਹਿਰ ਕੋ, ਦਿਏ ਚੁਪਾਕ ਬਗਾਇ।
ਪਰੇ ਜਾਇ ਕਰਿ ਤਹਿ ਕਛੂ, ਸਿਜ਼ਖ ਹੁਤੇ ਜਿਸ ਥਾਇ ॥੧॥
ਚੌਪਈ: ਇਕ ਸਿਖ ਨੇ ਲੈ ਕਰਿ ਮੁਖ ਪਾਯੋ।
ਚੂਪਤਿ ਭਯੋ ਸਾਦ ਰਸ ਆਯੋ।
ਗੁਰੂ ਅੁਚਿਸ਼ਟ੧ ਕੋ ਕਰੋ ਅਹਾਰਾ।
ਸ਼ਕਤਿ ਸਹਿਤ ਭਾ ਤਤਛਿਨ ਭਾਰਾ ॥੨॥
ਕਰਿ ਅਹੰਕਾਰ ਅਧਿਕ ਅੁਰ ਫੂਲਾ।
ਜਾਨਤਿ ਭਯੋ -ਨ ਕੋ ਮਮ ਤੂਲਾ੨-।
ਇਸੀ ਪ੍ਰਕਾਰ ਭਈ ਭੁਨਸਾਰ।
ਸੂਰਜ ਅੁਦੋ ਮਿਟੋ ਅੰਧਕਾਰ ॥੩॥
ਤਬਿ ਤੁਰਕੇਸ਼ੁਰ ਕੇ ਨਰ ਆਏ।
ਸ਼ਾਂਤਿ ਰੂਪ ਸਤਿਗੁਰੂ ਜਿਸ ਥਾਏਣ।
ਨਹੀਣ ਪ੍ਰੇਤ ਨੇ ਕਛੂ ਬਿਗਾਰਾ।
ਨਹੀਣ ਤ੍ਰਸੇ੩, ਬੈਠੇ ਸੁਖ ਭਾਰਾ ॥੪॥
ਇਮ ਸੁਨਿ ਗੁਰੂ ਹਕਾਰਨਿ ਕਰੇ।
ਤੁਰਕੇਸ਼ੁਰ ਨੇ ਅੁਰ ਹਠ ਧਰੇ।
ਨਿਕਸੇ ਭਵਨ ਬਿਖੈ ਤੇ ਜਬੈ।
ਮਿਲੇ ਸਿਜ਼ਖ ਸੰਗੀ ਜੇ ਤਬੈ ॥੫॥
ਬੰਦਨ ਕੀਨਿ ਚਰਨ ਸਿਰ ਧਰਿ ਕੈ।
ਬੋਲੋ ਦੈ ਕਰਿ ਜੋਰਨਿ ਕਰਿ ਕੈ੪।
ਸ਼੍ਰੀ ਸਤਿਗੁਰ ਕੋਣ ਸੰਕਟ ਸਹੀਅਹਿ।
ਮੋ ਕਹੁ ਨੈਨ ਸੈਨ ਸੋਣ ਕਹੀਅਹਿ ॥੬॥
ਮੈਣ ਸਮਰਥ ਹੌਣ ਸਗਰੀ ਭਾਂਤਿ।
ਚਹੌਣ ਸੁ ਕਰੌਣ ਪਿਖਹੁ ਸਜ਼ਖਾਤ੫।
ਸੋ ਹਗ਼ਾਰ ਲਾਖਨ ਕਾ ਗਨੌਣ।
ਤੁਰਕ ਤੁਰਕ ਪਤਿ ਜੁਤਿ ਸਭਿ ਹਨੌਣ ॥੭॥


੧ਸੀਤ ਪ੍ਰਸ਼ਾਦਿ।
੨ਮੇਰੇ ਤੁਜ਼ਲ ਕੋਈ ਨਹੀਣ।
੩ਡਰੇ ਨਹੀਣ।
੪(ਸ਼ਕਤੀ ਪ੍ਰਾਪਤ ਸਿਜ਼ਖ) ਹਥ ਜੋੜ ਬੋਲਿਆ।
੫ਪ੍ਰਤਜ਼ਖ।

Displaying Page 344 of 492 from Volume 12