Sri Gur Pratap Suraj Granth

Displaying Page 344 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੫੬

੩੯. ।ਮਾਤਾ ਗੁਜਰੀ ਜੀ ਲ਼ ਦੇਵੀ ਦਾ ਪ੍ਰਸੰਗ ਸੁਣਾਇਆ॥
੩੮ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੪੦
ਦੋਹਰਾ: *ਇਸ ਪ੍ਰਕਾਰ ਸਤਿਗੁਰੂ ਕੇ, ਹੇਰਿ ਚਰਿਤ ਬਿਸਮਾਇ।
ਸਹਹਿ ਕਸੌਟੀ ਸਿਜ਼ਖ ਕੋ, ਕੋ ਬੇਮੁਖ ਹੁਇ ਜਾਇ ॥੧॥
ਨਿਸ਼ਾਨੀ ਛੰਦ: ਅੁਜ਼ਗ੍ਰ ਤੇਜ ਮੁਖ ਪਰ ਦਿਪਹਿ, ਚਿਤ ਅੁਜ਼ਗ੍ਰ ਸੁਭਾਅੂ।
ਅੁਜ਼ਗ੍ਰ ਬੋਲਿਬੋ ਰਸ ਭਰੋ, ਸਭਿਹੂੰਨਿ ਸੁਨਾਅੂ।
ਆਸ਼ੈ ਅਤਿ ਗੰਭੀਰ ਜਿਨ, ਅੁਰ ਧੀਰ ਪ੍ਰਬੀਰੰ੧।
ਰਹੈ ਪ੍ਰਕਾਸ਼ੋ ਬੀਰ ਰਸੁ, ਜਨੁ ਧਰੋ ਸਰੀਰੰ ॥੨॥
ਕਬਹੁ ਮੌਨ ਹੀ ਕਰਿ ਰਹੈਣ, ਕਬਿ ਕਹਹਿ ਅੁਤਾਲੇ।
ਵਾਕ ਜਥਾ ਨਿਕਸੈ ਬਦਨ, ਤਿਮ ਹੁਇ ਤਤਕਾਲੇ।
ਤ੍ਰਸਤਿ ਰਹੈਣ ਸੇਵਕ ਨਿਕਟ, ਜੇ ਕਾਰ ਚਲਾਵੈਣ।
ਅੰਤਰਜਾਮੀ ਸਤਿਗੁਰੂ, ਮਨ ਕੀ ਲਖਿ ਪਾਵੈਣ ॥੩॥
ਸੁਤ ਸੁਭਾਅੁ ਕੋ ਦੇਖਿ ਕਰਿ, ਸ਼੍ਰੀ ਗੁਜਰੀ ਮਾਤਾ।
ਕਹਿ ਨ ਸਕੈ ਚਾਹਤਿ ਰਹਹਿ, -ਕਾ ਗਤਿ ਹੈ ਤਾਤਾ? -।
ਕਿਤੀ ਬਾਰ ਗਮਨਹਿ ਨਿਕਟ, ਬੈਠਹਿ ਅਵਲੋਕੈ।
ਰੁ ਪਰਖਹਿ ਨਹਿ ਅਪਨਿ ਦਿਸ਼ਿ, ਕਹਿਬੋ ਮੁਖ ਰੋਕੈ੨ ॥੪॥
ਮਾਤਾ ਦਿਸ਼ਿ ਤੇ ਮੌਨ ਕਰਿ, ਬੈਠਹਿ ਸਭਿ ਜਾਨੈਣ।
-ਹੋਇ ਭਵਿਜ਼ਖਤ ਮਹਿ ਜਥਾ, ਕਹਿਬੋ ਨਹਿ ਮਾਨੈ-।
ਇਸ ਬਿਧਿ ਬੀਤੇ ਕਿਤਿਕ ਦਿਨ, ਬਿਸਮਾਵਤਿ ਮਾਈ।
ਹਿਤ ਬੋਲਨ ਦ੍ਰਿੜ ਬੁਜ਼ਧਿ ਕਰਿ, ਨਦਨ ਢਿਗ ਆਈ ॥੫॥
ਬੈਠੇ ਹੁਤੇ ਇਕੰਤ ਤਬਿ, ਨਹਿ ਸਿਜ਼ਖਨਿ ਭੀਰਾ।
ਅਭਿਨਦਨ੩ ਸੁਤ ਕੋ ਕਰਤਿ, ਬੋਲੀ ਥਿਰਿ ਤੀਰਾ।
ਹੇ ਸੁਤ! ਨਿਤਪ੍ਰਤਿ ਹੋਤਿ ਹੈ, ਮੇਰੋ ਮਨ ਥੋਰਾ।
ਸੁਖ ਨ* ਬਿਲੋਕੋ ਮੈਣ ਕਬਹੁ, ਕਰਿ ਮੋਹ ਸੁ ਤੋਰਾ ॥੬॥


*ਹੁਣ ਸੌ ਸਾਖੀ ਦੀ ੧੭ਵੀਣ ਸਾਖੀ ਚਜ਼ਲੀ ਹੈ।
੧ਚੰਗੇ ਸੂਰਮੇ।
੨ਭਾਵ ਮੁਖੋਣ ਨਹੀਣ ਅੁਚਾਰਦੇ ਮਾਤਾ ਜੀ।
੩ਅਸ਼ੀਰਵਾਦ।
*ਅੁਹ ਮਾਤਾ ਜਿਸ ਦੇ ਪਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣ ਤੇ ਸਪੁਜ਼ਤ੍ਰ ਸ਼੍ਰੀ ਕਲੀਧਰ ਜੀ ਹੋਣ ਤੇ
ਜਿਸ ਦੀ ਬ੍ਰਿਤੀ ਹਰ ਸਮੇਣ ਨਾਮ ਸਿਮਰਨ ਵਿਚ ਰਚੀ ਹੋਵੇ ਅੁਸ ਦੇ ਮੁਖੋਣ ਇਹ ਸ਼ੋਕ ਮਈ ਵਾਕ ਅਖਵਾਅੁਣੇ
ਕਿ ਤੇਰੇ ਪਿਆਰ ਵਿਚ ਮੈਣ ਕੋਈ ਸੁਖ ਨਹੀਣ ਡਿਜ਼ਠਾ ਸੌ ਸਾਖੀ ਦੇ ਆਖੇਪਕਾਰਾਣ ਦੀ ਅੁਕਾਈ ਹੈ, ਅੁਹਨਾਂ ਨੇ
ਆਮ ਮਾਵਾਣ ਦੇ ਮੋਹ ਤੇ ਦਾਵੇ ਦੇ ਭਾਵ ਲ਼ ਦਜ਼ਸਿਆ ਹੈ। ਕਵਿ ਜੀ ਨੇ ਕੇਵਲ ਅੁਨ੍ਹਾਂ ਦਾ ਭਾਵ ਹੀ ਛੰਦਾ ਬੰਦੀ
ਵਿਚ ਅੁਲਟਾ ਦਿਤਾ ਹੈ, ਜੈਸਾ ਕਿ ਅੰਸੂ ੩੮ ਦੇ ਅੰਕ ੨੯ ਵਿਚ ਕਵਿ ਜੀ ਲਿਖ ਆਏ ਹਨ। ਸ਼੍ਰੀ ਮੁਖ ਵਾਕ
ਮਾਤਾ ਜੀ ਬਾਬਤ ਇਹ ਹੈ:-ਤਾਤ ਮਾਤ ਮੁਰ ਅਲਖ ਅਰਾਧਾ। ਬਹੁ ਬਿਧਿ ਜੋਗ ਸਾਧਨਾ ਸਾਧਾ। ਜੋਗ

Displaying Page 344 of 448 from Volume 15