Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੧
ਤਹਿਣ ਸਭਿ ਨਾਸ਼ੋ ਭਯੋ ਬਿਹੀਨ੧।
ਹਸਨ ਲਗੇ ਨਰ ਇਹੁ ਕਾ ਕੀਨੋ।
ਸਿਜ਼ਖ ਹੋਇ ਤੈਣ ਕਾ ਕਿਤ੨ ਲੀਨੋ ॥੧੪॥
ਘਰ ਤੇ ਸੰਪਦ ਭਈ ਬਿਨਾਸ਼।
ਅੰਨ ਬਸਤ੍ਰ ਕੀ ਤੋਟ, ਨ ਪਾਸ੩।
ਸੁਨਤਿ ਮਹੇਸ਼ੇ ਸਭਿ ਸੋਣ ਕਹੋ।
ਮੈਣ ਗੁਰ੪ ਅੂਚ ਪ੍ਰੇਮ ਪਦ ਲਹੋ ॥੧੫॥
ਜੋ ਕਬਹੂੰ ਨਹਿਣ ਬਿਨਸਨਹਾਰਾ।
ਦੁਖ ਸਾਗਰ ਤੇ ਕਰਹਿ ਅੁਧਾਰਾ।
ਇਹੁ ਸੰਪਦ ਮਿਜ਼ਥਾ ਸਮ ਸੁਪਨੇ੫।
ਕਿਮਿ ਪਰਲੋਕ ਲੇਤਿ ਸੰਗ ਅਪਨੇ੬ ॥੧੬॥
ਏਕ ਬਾਰ ਇਹੁ ਬੋਗ ਅੁਦੋਤੇ੭।
ਜੀਵਤਿ ਜਾਤਿ ਕਿ ਮਿਰਤਕ ਹੋਤੇ੮।
ਗੁਰ ਪਗ ਪੰਕਜ ਜੇ ਮਨ ਲਾਗੇ।
ਹਲਤ ਪਲਤ ਕੇ੯ ਸੰਕਟ ਭਾਗੇ ॥੧੭॥
ਮਿਜ਼ਥਾ ਸੰਪਤ ਨਾਸ਼ ਭਈ ਹੈ।
ਸਾਚੀ ਸਤਿਗੁਰ ਸ਼ਰਨ ਲਈ ਹੈ।
ਪਰਮਾਨਦ ਭਯੋ ਅਬਿ ਭੌ ਨ੧੦।
ਇਮਿ ਕਹਿ ਸਭਿ ਸੰਗ ਠਾਨੀ ਮੌਨ ॥੧੮॥
ਬਹੁ ਅੁਪਹਾਸ ਕਰਤਿ ਰਹਿਣ ਲੋਗ।
ਕਰਤਿ ਨਹੀਣ ਮਨ ਹਰਖ ਕਿ ਸੋਗ।
ਸਤਿਗੁਰ ਪ੍ਰੇਮ ਬਿਖੈ ਮਸਤਾਨਾ।
ਸਿਮਰਨ ਸਜ਼ਤਿਨਾਮ ਕੋ ਠਾਨਾ ॥੧੯॥
ਪੁਨ ਗੁਰ ਦਰਸ਼ਨ ਕੋ ਚਲਿ ਆਯੋ।
੧ਜਿਜ਼ਥੇ ਜਿਜ਼ਥੇ (ਧਨ) ਦਿਜ਼ਤਾ ਤਿਜ਼ਥੇ ਸਭਿ ਨਾਸ ਹੋ ਗਿਆ ਤੇ (ਅੁਹ ਧਨ) ਰਹਤ ਹੋ ਗਿਆ।
੨ਕੀਹ ਜਸ। (ਅ) ਕੀਹ ਕੁਛ।
੩ਅੰਨ ਬਸਤਰ ਦੀ ਤੋਟ ਆ ਗਈ, ਪਾਸ ਨਾ ਰਿਹਾ।
੪ਗੁਰੂ ਜੀ ਤੋਣ।
੫ਸੁਪਨੇ ਵਾਣੂ ਝੂਠੀ ਹੈ।
੬ਪ੍ਰਲੋਕ ਵਿਚ (ਜੀਵ) ਕਿਵੇਣ ਆਪਣੇ ਨਾਲ ਲੈ ਜਾ ਸਕਦਾ ਹੈ।
੭ਵਿਛੋੜਾ ਅੁਦੇ ਹੋਣਾ ਹੀ ਹੈ।
੮ਜੀਣਵਦਿਆਣ (ਚਲੀ ਗਈ) ਕਿ ਮਰ ਗਿਆਣ ਤੇ ਚਲੀ ਜਾਣਦੀ।
੯ਇਸ ਲੋਕ ਤੇ ਪ੍ਰਲੋਕ ਦੇ।
੧੦ਪਰਮ ਅਨਦ ਰੂਪ ਹੋ ਗਿਆ ਹਾਂ, ਹੁਣ ਭੈ ਨਹੀਣ ਰਿਹਾ।